ਨਿਊਜ਼ੀਲੈਂਡ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਕਾਰ ‘ਚ ਬੈਠੇ ਬੱਚੇ ਸਮੇਤ ਗੱਡੀ ਚੋਰੀ ਕਰਨ ਦੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੱਡੀ ਨੂੰ ਸ਼ੁੱਕਰਵਾਰ, 10 ਮਈ ਨੂੰ ਵੈਤਾਰਾ ਦੇ ਤਰਨਾਕੀ ਕਸਬੇ ਵਿੱਚੋਂ ਚੋਰੀ ਕੀਤਾ ਗਿਆ ਸੀ, ਜਦਕਿ ਇਸ ਦੀ ਪਿਛਲੀ ਸੀਟ ‘ਤੇ ਇੱਕ ਬੱਚਾ ਬੈਠਾ ਹੋਇਆ ਸੀ। ਇਹ ਵਿਅਕਤੀ ਬਾਅਦ ‘ਚ ਜਵਾਕ ਨੂੰ ਇੱਕ ਪਾਰਕ ‘ਚ ਛੱਡ ਫਰਾਰ ਹੋ ਗਿਆ ਸੀ। ਹਾਲਾਂਕਿ ਪਿਛਲੇ ਸੋਮਵਾਰ ਨੂੰ ਕਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਸੀ। ਹੁਣ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ 17 ਮਈ ਨੂੰ ਮੁੱਖ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਉਨ੍ਹਾਂ ਨੇ ਉਸਨੂੰ ਸ਼ਾਮ 7:20 ਵਜੇ ਦੇ ਕਰੀਬ ਸਟੇਟ ਹਾਈਵੇਅ 1 ‘ਤੇ ਯਾਤਰਾ ਕਰਦੇ ਦੇਖਿਆ ਸੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਅਕਤੀ ਨੂੰ ਲੱਭਣ ਸਮੇਤ ਜਾਂਚ ਵਿੱਚ ਸਹਾਇਤਾ ਕੀਤੀ ਸੀ।
![police arrest man accused](https://www.sadeaalaradio.co.nz/wp-content/uploads/2024/05/WhatsApp-Image-2024-05-18-at-11.17.22-PM-950x534.jpeg)