ਤਸਵੀਰ ‘ਚ ਦਿਖਾਈ ਦੇ ਰਹੀ ਕੁੜੀ 15 ਸਾਲਾਂ ਲੀਨਾਹ ਹੈ, ਜਿਸ ਦੀ ਫੋਟੋ ਜਾਰੀ ਕਰ ਪੁਲਿਸ ਨੇ ਮਦਦ ਦੀ ਅਪੀਲ ਕੀਤੀ ਹੈ। ਇਸ ਕੁੜੀ ਦੀ ਸੇਂਟ ਜੌਨਸ ਤੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ, ਉਸ ਨੂੰ ਆਖਰੀ ਵਾਰ ਸ਼ੁੱਕਰਵਾਰ, 26 ਜੁਲਾਈ ਨੂੰ ਸੇਂਟ ਜੌਨਸ ਇਲਾਕੇ ਵਿੱਚ ਦੇਖਿਆ ਗਿਆ ਸੀ। ਉਸ ਨੂੰ ਆਖਰੀ ਵਾਰ ਨੀਲੀ ਜੀਨਸ, ਇੱਕ ਭੂਰਾ ਟਾਪ, ਕਾਲਾ ਪਫਰ ਜੈਕੇਟ ਅਤੇ ਚਿੱਟੇ ਕ੍ਰੋਕਸ ‘ਚ ਦੇਖਿਆ ਗਿਆ ਸੀ। ਪੁਲਿਸ ਅਤੇ ਲੀਨਾਹ ਦੇ ਪਰਿਵਾਰ ਨੇ ਉਸਦੀ ਤੰਦਰੁਸਤੀ ਲਈ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਸੇ ਨੂੰ ਵੀ ਜਾਣਕਾਰੀ ਦੇਣ ਲਈ 111 ਜਾਂ 105 ਰਾਹੀਂ ਜਾਂ 0800 555 111 ‘ਤੇ ਕ੍ਰਾਈਮਸਟੌਪਰਜ਼ ਨੂੰ ਕਾਲ ਕਰਕੇ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।