ਪੁਲਿਸ ਲੋਕਾਂ ਨੂੰ ਇੱਕ ਪਿਟਬੁਲ ਟੈਰੀਅਰ ਕੁੱਤੇ ਦੀ ਪਛਾਣ ਕਰਨ ਦੀ ਅਪੀਲ ਕਰ ਰਹੀ ਹੈ ਜਿਸ ਨੇ ਐਤਵਾਰ ਨੂੰ ਤਾਇਰਾਵਿਟੀ ਵਿੱਚ ਇੱਕ ਹੋਰ ਕੁੱਤੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ 11 ਸਾਲਾ ਕੈਵਲੀਅਰ ਕਿੰਗ ਚਾਰਲਸ ਸਪੈਨੀਏਲ, ਰੂਬੀ ਦਾ ਮਾਲਕ ਸਵੇਰੇ 8.35 ਵਜੇ ਓਕੀਟੂ, ਤਾਇਰਾਵਿਟੀ ਵਿੱਚ ਫ੍ਰਾਂਸਿਸ ਸੇਂਟ ਅਤੇ ਮੋਆਨਾ ਆਰਡੀ ਦੇ ਕੋਲ ਉਸ ਨੂੰ ਸੈਰ ਕਰਵਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। ਇਸ ਦੌਰਾਨ ਉੱਥੋਂ ਲੰਘ ਰਹੀ ਪੁਲਿਸ ਦੀ ਇੱਕ ਯੂਨਿਟ ਨੇ ਟੈਨ-ਰੰਗ ਦੇ ਛੋਟੇ ਵਾਲਾਂ ਵਾਲੇ ਪਿਟਬੁਲ ਟੈਰੀਅਰ ਨੂੰ ਰੂਬੀ ਤੋਂ ਵੱਖ ਕਰਨ ਲਈ ਮਿਰਚ ਸਪਰੇਅ ਦੀ ਵਰਤੋਂ ਕੀਤੀ।
ਜਾਸੂਸ ਮਾਰਕ ਮੂਰਹਾਊਸ ਨੇ ਕਿਹਾ: “ਰੂਬੀ ਨੂੰ ਭਿਆਨਕ ਸੱਟਾਂ ਲੱਗੀਆਂ ਅਤੇ ਮਦਦ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।” ਪੁਲਿਸ ਨੇ ਕਿਹਾ ਕਿ ਪਿਟਬੁੱਲ ਟੈਰੀਅਰ ਵਾਲੀ ਮਹਿਲਾ 40 ਤੋਂ 50 ਸਾਲ ਦੀ ਉਮਰ ਦੀ ਸੀ ਅਤੇ ਮਾਓਰੀ ਜਾਂ ਪਾਸੀਫਿਕਾ ਮੂਲ ਦੀ ਸੀ। ਪੁਲਿਸ ਨੇ ਔਰਤ ਨੂੰ ਪਿਟਬੁੱਲ ਟੇਰੀਅਰ ਦੇ ਨਾਲ ਘਟਨਾ ਸਥਾਨ ‘ਤੇ ਰਹਿਣ ਲਈ ਕਿਹਾ, ਪਰ ਉਹ ਉੱਥੋਂ ਭੱਜ ਗਈ ਜਦੋਂ ਪੁਲਿਸ ਰੂਬੀ ਦੇ ਮਾਲਕ ਨਾਲ ਗੱਲਬਾਤ ਕਰ ਰਹੀ ਸੀ।
ਪੁਲਿਸ ਲੋਕਾਂ ਨੂੰ ਵੀਡੀਓ ਫੁਟੇਜ ਸਮੇਤ ਕਿਸੇ ਵੀ ਜਾਣਕਾਰੀ ਲਈ ਅਪੀਲ ਕਰ ਰਹੀ ਹੈ ਜੋ ਕੁੱਤੇ ਅਤੇ ਉਸਦੇ ਮਾਲਕ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੀ ਹੈ। ਮੂਰਹਾਊਸ ਨੇ ਕਿਹਾ: “ਅਸੀਂ ਚਿੰਤਤ ਹਾਂ ਕਿ ਅਜਿਹਾ ਦੁਬਾਰਾ ਹੋ ਸਕਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਕੁੱਤੇ ਦੀ ਜਿੰਨੀ ਜਲਦੀ ਹੋ ਸਕੇ ਪਛਾਣ ਕੀਤੀ ਜਾਵੇ।” ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ 105 ‘ਤੇ ਅਤੇ ਇਵੈਂਟ ਨੰਬਰ P050349832 ‘ਤੇ ਸੰਪਰਕ ਕਰਨ ਜਾਂ ਫਿਰ 0800 555 111 ‘ਤੇ ਕ੍ਰਾਈਮ ਸਟੌਪਰਸ ਨੂੰ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।