ਕ੍ਰਾਈਸਚਰਚ ਪੁਲਿਸ ਲੋਕਾਂ ਨੂੰ ਇੱਕ ਮਾਮਲੇ ‘ਚ ਮਦਦ ਕਰਨ ਦੀ ਅਪੀਲ ਕਰ ਰਹੀ ਹੈ ਦਰਅਸਲ ਕ੍ਰਾਈਸਚਰਚ ਦੇ ਲਿਨਵੁੱਡ ਵਿੱਚ ਇੱਕ ਸਟੋਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਥਿਆਰਬੰਦ ਲੁਟੇਰਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਪੁਲਿਸ ਹੁਣ ਭਾਲ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ ਕਰੀਬ 7.45 ਵਜੇ ਮੈਕਗ੍ਰੇਗਰਸ ਰੋਡ ਪਰਿਸਰ ‘ਤੇ ਵਾਪਰੀ ਸੀ। ਚਾਰ ਅਪਰਾਧੀ ਹਥਿਆਰਾਂ ਸਣੇ ਸਟੋਰ ਵਿੱਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੀ ਫਰਾਰ ਹੋ ਗਏ। ਖੁਸ਼ਕਿਸਮਤੀ ਰਹੀ ਕਿ ਸਟਾਫ ਮੈਂਬਰਾਂ ਨੂੰ ਕੋਈ ਸੱਟ ਨਹੀਂ ਲੱਗੀ, ਹਾਲਾਂਕਿ ਦੁਕਾਨਦਾਰ ਜੋ ਵਾਪਰਿਆ ਹੈ ਉਸ ਤੋਂ ਬਹੁਤ ਦੁਖੀ ਹਨ।
ਪੁਲਿਸ ਨੇ ਕਿਹਾ, “ਅਪਰਾਧੀ ਫਿਰ ਇੱਕ ਵਾਹਨ, ਇੱਕ ਚੋਰੀ ਹੋਈ ਟੋਇਟਾ ਮਾਰਕ ਐਕਸ, ਰਜਿਸਟ੍ਰੇਸ਼ਨ PJK805 ਵਿੱਚ ਘਟਨਾ ਸਥਾਨ ਤੋਂ ਫਰਾਰ ਹੋਏ ਸਨ।” ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 105 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਪੁਲਿਸ ਬੁਲਾਰੇ ਨੇ ਕਿਹਾ, “ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਪਛਾਣਦੇ ਹੋ, ਜਾਂ ਘਟਨਾ ਜਾਂ ਇਸ ਵਿੱਚ ਸ਼ਾਮਲ ਲੋਕਾਂ ਬਾਰੇ ਜਾਣਕਾਰੀ ਰੱਖਦੇ ਹੋ, ਤਾਂ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ।”