ਪ੍ਰਧਾਨ ਮੰਤਰੀ ਕ੍ਰਿਸਟੋਪਰ ਲਕਸਨ ਦੇ ਚੋਣ ਦਫ਼ਤਰ ਵਿੱਚ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਤੀਜੀ ਵਾਰ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਪੂਰਬੀ ਆਕਲੈਂਡ ਦੇ ਬੋਟਨੀ ਵਿੱਚ ਲਈ ਗਈ ਫੁਟੇਜ ਵਿੱਚ ਲਕਸਨ ਦੇ ਦਫਤਰ ਦੀਆਂ ਕੰਧਾਂ ਉੱਤੇ ਕਾਲੇ ਰੰਗ ਵਿੱਚ ਪੇਂਟ ਕੀਤੇ “ਵੀਜ਼ਾ ਗ੍ਰਾਂਟ ਕਰੋ” ਸ਼ਬਦ ਦਿਖਾਈ ਦਿੰਦੇ ਹਨ। ਲਕਸਨ ਦੀ ਇੱਕ ਤਸਵੀਰ ‘ਤੇ ਵੀ ਮੁੱਛਾਂ ਅਤੇ ਵਾਲ ਬਣਾਏ ਗਏ ਹਨ। ਲਕਸਨ ਦੇ ਬੁਲਾਰੇ ਨੇ ਕਿਹਾ ਕਿ ਉਹ ਨੁਕਸਾਨ ਤੋਂ ਜਾਣੂ ਸਨ ਅਤੇ ਇਹ ਪੁਲਿਸ ਦੀ ਜਾਂਚ ਦਾ ਮਾਮਲਾ ਹੈ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਲਕਸਨ ਦੇ ਦਫਤਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਹਿਲਾਂ ਨਵੰਬਰ ‘ਚ ਅਤੇ ਫਿਰ ਫਰਵਰੀ ਵਿੱਚ ਵੀ ਦਫ਼ਤਰ ਦੀਆਂ ਕੰਧਾਂ ‘ਤੇ ਲਾਲ ਪੇਂਟ ਛਿੜਕਿਆ ਗਿਆ ਸੀ।
