ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਹੁਣ “ਠੀਕ ਮਹਿਸੂਸ ਕਰ ਰਹੇ ਹਨ” ਅਤੇ ਇੱਕ ਹਫ਼ਤਾ ਪਹਿਲਾਂ ਕੋਰੋਨਾ ਪੌਜੇਟਿਵ ਆਉਣ ਮਗਰੋਂ ਉਹ ਆਈਸੋਲੇਸ਼ਨ ‘ਚ ਸਨ ਜਿਸ ਵਿੱਚੋਂ ਹੁਣ ਪ੍ਰਧਾਨ ਮੰਤਰੀ ਬਾਹਰ ਆ ਚੁੱਕੇ ਹਨ। ਸ਼ਨੀਵਾਰ ਨੂੰ ਇੱਕ ਬਿਆਨ ਵਿੱਚ, ਇੱਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਹੁਣ ਇਕੱਲਤਾ ਤੋਂ ਬਾਹਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਹਫਤੇ ਅਮਰੀਕਾ ਦੀ ਯਾਤਰਾ ਕਰਨ ਦੀ ਆਪਣੀ ਯੋਜਨਾ ਦਾ ਪਾਲਣ ਕਰਨਗੇ। ਉਨ੍ਹਾਂ ਦੀ ਯਾਤਰਾ ਬਾਰੇ ਹੋਰ ਵੇਰਵੇ ਸੋਮਵਾਰ ਨੂੰ ਸਾਹਮਣੇ ਆਉਣਗੇ।
ਆਰਡਰਨ ਵਪਾਰਕ ਮਿਸ਼ਨ ਦੌਰਾਨ ਹਾਰਵਰਡ ਯੂਨੀਵਰਸਿਟੀ ਵਿਖੇ ਇੱਕ ਉੱਚ-ਪ੍ਰੋਫਾਈਲ ਸ਼ੁਰੂਆਤੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੂੰ ਪਹਿਲੀ ਵਾਰ ਸ਼ੁੱਕਰਵਾਰ 13 ਮਈ ਨੂੰ ਪੌਜੇਟਿਵ ਪਾਇਆ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਪਹਿਲਾਂ ਹੀ ਘਰੇਲੂ ਏਕਾਂਤਵਾਸ ਵਿੱਚ ਸਨ, ਕਿਉਂਕ ਉਨ੍ਹਾਂ ਦੇ ਸਾਥੀ ਕਲਾਰਕ ਗੇਫੋਰਡ ਨੂੰ ਇੱਕ ਹਫ਼ਤਾ ਪਹਿਲਾਂ ਪੌਜੇਟਿਵ ਪਾਇਆ ਗਿਆ ਸੀ। ਪਹਿਲਾ ਵੀਰਵਾਰ ਨੂੰ ਉਨਾਂ ਨੇ ਇੱਕ ਇੰਸਟਾਗ੍ਰਾਮ ਲਾਈਵ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਕੋਵਿਡ ਦੀ ਲਾਗ ਦੌਰਾਨ ਜੀਭ ਦਾ ਸੁਆਦ ਗੁਆ ਦਿੱਤਾ ਹੈ।