ਬੀਤੇ ਕੁੱਝ ਦਿਨਾਂ ਤੋਂ ਦੁਨੀਆ ਦੀ ਸਿਆਸਤ ਵਿੱਚ ਹਲਚਲ ਮੱਚੀ ਹੋਈ ਹੈ। ਜਿੱਥੇ ਬੀਤੇ ਦਿਨ ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਨਾ ਸਿਰਫ ਇਸ ਸ਼ਹਿਰ ਵਿੱਚ, ਬਲਕਿ ਪੂਰੇ ਅਫਗਾਨਿਸਤਾਨ ਵਿੱਚ, ਸਥਿਤੀ ਬਹੁਤ ਖਰਾਬ ਹੋ ਗਈ ਹੈ। ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਨੇ ਵੀ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਹਾਲਾਂਕਿ, ਕਾਬੁਲ ਦੀ ਸਥਿਤੀ ਦੇ ਕਾਰਨ, ਸੋਮਵਾਰ ਨੂੰ ਨਾਗਰਿਕਾਂ ਨੂੰ ਘਰ ਵਾਪਿਸ ਲਿਆਉਣ ਦੇ ਕੰਮ ਵਿੱਚ ਵਿਘਨ ਪਿਆ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਹੁਣ ਕੌਮਾਂਤਰੀ ਸਿਆਸਤ ਤੋਂ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਫਗਾਨਿਸਤਾਨ ਤੋਂ ਬਾਅਦ ਮਲੇਸ਼ੀਆ ਵਿਚ ਉਥਲ-ਪੁਥਲ ਮੱਚੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਲੇਸ਼ੀਆ ਦੇ ਪ੍ਰਧਾਨ ਮੰਤਰੀ Muhyiddin Yassin ਨੇ ਸੋਮਵਾਰ ਨੂੰ ਆਪਣਾ ਅਸਤੀਫਾ ਮਲੇਸ਼ੀਆ ਦੇ ਰਾਜੇ ਨੂੰ ਸੌਂਪ ਦਿੱਤਾ ਹੈ। Muhyiddin Yassin ਨੇ ਅਹੁਦਾ ਸੰਭਾਲਣ ਦੇ 18 ਮਹੀਨਿਆਂ ਦੇ ਘੱਟ ਸਮੇਂ ‘ਚ ਹੀ ਆਪਣਾ ਅਸਤੀਫਾ ਦੇ ਦਿੱਤਾ। ਉਹ ਦੇਸ਼ ਦੀ ਸੱਤਾ ‘ਚ ਸਭ ਤੋਂ ਘੱਟ ਸਮੇਂ ਲਈ ਸੱਤਾ ‘ਚ ਰਹਿਣ ਵਾਲੇ ਨੇਤਾ ਬਣ ਗਏ ਹਨ। ਉਹ ਮਾਰਚ 2020 ‘ਚ ਪ੍ਰਧਾਨ ਮੰਤਰੀ ਬਣੇ ਸਨ।
Muhyiddin Yassin ਦੀ ਸਰਕਾਰ ਬਹੁਤ ਘੱਟ ਬਹੁਮਤ ਨਾਲ ਚੱਲ ਰਹੀ ਸੀ ਅਤੇ ਅਖੀਰ ‘ਚ ਸਭ ਤੋਂ ਵੱਡੀ ਗਠਜੋੜ ਪਾਰਟੀ ਦੇ 12 ਤੋਂ ਵੱਧ ਸੰਸਦ ਮੈਂਬਰਾਂ ਦੇ ਸਮਰਥਨ ਵਾਪਿਸ ਲੈਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਡਾਵਾਂਡੋਲ ਹੋ ਗਈ। ਯੂਨਾਈਟਡ ਮਲੇੲੈ ਨੈਸ਼ਨਲ ਆਰਗੇਨਾਈਜੇਸ਼ਨ ਦੇ ਦੋ ਮੰਤਰੀਆਂ ਨੇ ਵੀ ਅਸਤੀਫਾ ਦੇ ਦਿੱਤਾ। ਮੁਹੀਉਦੀਨ ਨੇ ਅਜਿਹੇ ਸਮੇਂ ਅਸਤੀਫਾ ਦੇ ਦਿੱਤਾ ਹੈ ਜਦੋਂ ਮਹਾਂਮਾਰੀ ਨੂੰ ਸਹੀ ਢੰਗ ਨਾਲ ਨਾ ਸੰਭਾਲਣ ‘ਤੇ ਉਨ੍ਹਾਂ ਵਿਰੁੱਧ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ।
ਮਲੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਲਾਗ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਇਸ ਮਹੀਨੇ ਲਾਗ ਦੇ ਰੋਜ਼ਾਨਾ ਨਵੇਂ ਕੇਸ 20,000 ਨੂੰ ਪਾਰ ਕਰ ਗਏ ਹਨ। ਉਹ ਵੀ ਉਦੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਵਾਲੀ ਸਥਿਤੀ ਸੱਤ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਲਾਗ ਨਾਲ ਨਜਿੱਠਣ ਲਈ ਜੂਨ ਤੋਂ ਇੱਥੇ ਲੌਕਡਾਊਨ ਲੱਗਾ ਹੋਇਆ ਹੈ। ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਲੜ ਰਹੇ ਦੇਸ਼ ਵਿੱਚ ਇੱਕ ਸਿਆਸੀ ਸੰਕਟ ਵੀ ਪੈਦਾ ਹੋ ਗਿਆ ਹੈ। ਚੋਟੀ ਦੇ ਅਹੁਦੇ ਲਈ ਨੇਤਾਵਾਂ ਵਿੱਚ ਦੌੜ ਸ਼ੁਰੂ ਹੋ ਗਈ ਹੈ ਅਤੇ ਉਪ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਸਮਰਥਨ ਪ੍ਰਾਪਤ ਕਰ ਰਹੇ ਹਨ।