ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਹੀ ਸਿਆਸੀ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਬਿਗੁਲ ਵਜਾਉਣਗੇ। ਉਹ 7-8 ਫਰਵਰੀ ਨੂੰ ਪੰਜਾਬ ਆ ਸਕਦੇ ਹਨ ਤੇ ਕੈਪਟਨ ਅਮਰਿੰਦਰ ਨਾਲ ਚੋਣ ਰੈਲੀ ਕਰ ਸਕਦੇ ਹਨ। ਅਜੇ ਰੈਲੀ ਦੀ ਥਾਂ ਫਾਈਨਲ ਨਹੀਂ ਹੋਈ ਹੈ। ਉਮੀਦ ਹੈ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਆਉਣਗੇ ਉਦੋਂ ਤੱਕ ਚੋਣ ਕਮਿਸ਼ਨ ਵੱਲੋਂ ਰੈਲੀਆਂ ਵਿਚ ਛੋਟ ਦਿੱਤੀ ਜਾ ਸਕਦੀ ਹੈ। ਮੰਗਲਵਾਰ ਨੂੰ ਪਟਿਆਲਾ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ।
ਹਾਲਾਂਕਿ ਰੈਲੀ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆ ਸਕਦੇ ਹਨ ਪਰ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪਿਛਲੀ ਵਾਰ 5 ਜਨਵਰੀ ਨੂੰ ਮੋਦੀ ਨੂੰ ਫਿਰੋਜ਼ਪੁਰ ਵਿਚ ਹਾਈਵੇ ਬਲੌਕ ਹੋਣ ਕਾਰਨ ਬਿਨਾਂ ਰੈਲੀ ਦੇ ਹੀ ਪਰਤਣਾ ਪਿਆ ਸੀ।