[gtranslate]

ਮਿਜ਼ਾਈਲ ਮੈਨ APJ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਜਯੰਤੀ ਮੌਕੇ PM ਮੋਦੀ ਨੇ ਕੀਤਾ ਯਾਦ, ਕਿਹਾ – ‘ਦੇਸ਼ ਵਾਸੀਆਂ ਲਈ ਨੇ ਪ੍ਰੇਰਣਾ ਸਰੋਤ’

pm modi remember the missile

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ 90 ਵੀਂ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ। ਕਲਾਮ ਨਾਲ ਬਿਤਾਏ ਪਲਾਂ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਪੀਐਮ ਮੋਦੀ ਨੇ ਉਨ੍ਹਾਂ ਨੂੰ ਦੇਸ਼ ਵਾਸੀਆਂ ਲਈ ਪ੍ਰੇਰਣਾ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਲਿਖਿਆ, “ਦੇਸ਼ ਦੇ ਸਾਬਕਾ ਰਾਸ਼ਟਰਪਤੀ, ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਡਾ. ਏਪੀਜੇ ਅਬਦੁਲ ਕਲਾਮ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ੁਭਕਾਮਨਾਵਾਂ। ਉਨ੍ਹਾਂ ਨੇ ਭਾਰਤ ਨੂੰ ਮਜ਼ਬੂਤ, ਖੁਸ਼ਹਾਲ ਅਤੇ ਸਮਰੱਥ ਬਣਾਉਣ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਦੇਸ਼ ਵਾਸੀਆਂ ਲਈ, ਉਹ ਹਮੇਸ਼ਾ ਇੱਕ ਪ੍ਰੇਰਣਾ ਸਰੋਤ ਬਣੋ ਰਹਿਣਗੇ।”

ਏਪੀਜੇ ਅਬਦੁਲ ਕਲਾਮ ਦੇਸ਼ ਦੇ 11 ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਦਾ ਪੂਰਾ ਨਾਂ ਅਵਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਸੀ। ਉਨ੍ਹਾਂ ਦਾ ਜਨਮ 15 ਅਕਤੂਬਰ, 1931 ਨੂੰ ਰਾਮੇਸ਼ਵਰਮ, ਤਾਮਿਲਨਾਡੂ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਉਹ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਸਨ। ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅਬਦੁਲ ਕਲਾਮ ਨੇ ਬਚਪਨ ਵਿੱਚ ਇੱਕ ਅਖਬਾਰ ਵੇਚਣ ਦਾ ਕੰਮ ਵੀ ਕੀਤਾ ਸੀ ਅਤੇ ਉੱਥੋਂ ਉਨ੍ਹਾਂ ਨੇ ਮਿਜ਼ਾਈਲ ਮੈਨ ਦਾ ਸਫ਼ਰ ਤੈਅ ਕੀਤਾ ਸੀ। ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਕਲਾਮ ਨੇ ਡੀਆਰਡੀਓ ਅਤੇ ਇਸਰੋ ਵਰਗੀਆਂ ਮਹੱਤਵਪੂਰਣ ਸੰਸਥਾਵਾਂ ਵਿੱਚ ਮੁੱਖ ਵਿਗਿਆਨਕ ਵਜੋਂ ਕੰਮ ਕੀਤਾ।

Leave a Reply

Your email address will not be published. Required fields are marked *