ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੀਐਮ ਮੋਦੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਪੀਐਮ ਮੋਦੀ ਉਨ੍ਹਾਂ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਐਤਵਾਰ (19 ਨਵੰਬਰ) ਨੂੰ ਅਹਿਮਦਾਬਾਦ ਵਿੱਚ ਹੋਏ ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਖਿੱਚੀ ਗਈ ਹੈ। ਟੀਮ ਇੰਡੀਆ ਨੇ ਕ੍ਰਿਕਟ ਦਾ ਇਹ ਮਹਾਮੁਕਾਬਲਾ ਆਸਟ੍ਰੇਲੀਆ ਤੋਂ 6 ਵਿਕਟਾਂ ਨਾਲ ਹਾਰਿਆ ਸੀ। ਇਸ ਹਾਰ ਤੋਂ ਬਾਅਦ ਕਰੋੜਾਂ ਭਾਰਤੀ ਕ੍ਰਿਕਟ ਪ੍ਰਸ਼ੰਸਕ ਨਾ ਸਿਰਫ ਉਦਾਸ ਸਨ, ਸਗੋਂ ਟੀਮ ਇੰਡੀਆ ਦੇ ਹਰ ਖਿਡਾਰੀ ਦੇ ਚਿਹਰੇ ‘ਤੇ ਨਿਰਾਸ਼ਾ ਦਿਖਾਈ ਦੇ ਰਹੀ ਸੀ। ਰੋਹਿਤ ਸ਼ਰਮਾ ਅਤੇ ਮੁਹੰਮਦ ਸਿਰਾਜ ਵੀ ਮੈਦਾਨ ‘ਚ ਰੋ ਪਏ ਸਨ। ਅਜਿਹੇ ‘ਚ ਪੀਐੱਮ ਮੋਦੀ ਵੀ ਆਪਣੀ ਸੀਟ ਤੋਂ ਉੱਠ ਕੇ ਸਿੱਧੇ ਟੀਮ ਇੰਡੀਆ ਦੇ ਡਰੈਸਿੰਗ ਰੂਮ ‘ਚ ਪਹੁੰਚ ਗਏ। ਇੱਥੇ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਦਿਲਾਸਾ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ ਮੁਹੰਮਦ ਸ਼ਮੀ ਨੂੰ ਗਲੇ ਵੀ ਲਗਾਇਆ। ਮੁਹੰਮਦ ਸ਼ਮੀ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਸ਼ਮੀ ਨੇ ਲਿਖਿਆ, ‘ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਇਸ ਟੂਰਨਾਮੈਂਟ ਦੌਰਾਨ ਸਾਡੀ ਟੀਮ ਅਤੇ ਮੇਰਾ ਸਮਰਥਨ ਕਰਨ ਲਈ ਸਾਰੇ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ। ਡਰੈਸਿੰਗ ਰੂਮ ਵਿੱਚ ਆਉਣ ਅਤੇ ਸਾਨੂੰ ਹੌਸਲਾ ਦੇਣ ਲਈ ਅਸੀਂ ਸਾਰੇ ਪ੍ਰਧਾਨ ਮੰਤਰੀ ਮੋਦੀ ਦੇ ਧੰਨਵਾਦੀ ਹਾਂ। ਅਸੀਂ ਯਕੀਨੀ ਤੌਰ ‘ਤੇ ਦੁਬਾਰਾ ਵਾਪਿਸ ਆਵਾਂਗੇ।”
Unfortunately yesterday was not our day. I would like to thank all Indians for supporting our team and me throughout the tournament. Thankful to PM @narendramodi for specially coming to the dressing room and raising our spirits. We will bounce back! pic.twitter.com/Aev27mzni5
— ???????????????????????????????? ???????????????????? (@MdShami11) November 20, 2023