ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਓਲੰਪਿਕ ਵਿੱਚ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਤਮਗਾ ਜਿੱਤਿਆ ਹੈ। ਪੂਰਾ ਦੇਸ਼ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਫੋਨ ਕਰਕੇ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਕੋਚ ਗ੍ਰਾਹਮ ਰੀਡ ਦਾ ਪੀਐਮ ਮੋਦੀ ਨਾਲ ਗੱਲਬਾਤ ਕਰਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
Thank you for your wishes, Prime Minister Shri @narendramodi Ji. 🙏
Your words truly inspired us.#HaiTayyar #IndiaKaGame #Tokyo2020 #TeamIndia #TokyoTogether #StrongerTogether #HockeyInvites #WeAreTeamIndia #Hockey @PMOIndia pic.twitter.com/xpGRgGeIUE
— Hockey India (@TheHockeyIndia) August 5, 2021
ਪੀਐਮ ਮੋਦੀ ਫ਼ੋਨ ‘ਤੇ ਕੈਪਟਨ ਮਨਪ੍ਰੀਤ ਸਿੰਘ ਨੂੰ ਕਹਿ ਰਹੇ ਹਨ, “ਮਨਪ੍ਰੀਤ ਬਹੁਤ ਬਹੁਤ ਵਧਾਈ। ਜੋ ਤੁਸੀਂ ਅਤੇ ਪੂਰੀ ਟੀਮ ਨੇ ਕੀਤਾ ਹੈ ਉਸ ਤੋਂ ਬਾਅਦ, ਪੂਰਾ ਦੇਸ਼ ਨੱਚ ਰਿਹਾ ਹੈ। ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਪੂਰੀ ਟੀਮ ਨੂੰ ਮੇਰੇ ਵੱਲੋ ਵਧਾਈ।” ਉਨ੍ਹਾਂ ਕਿਹਾ, ”ਅੱਜ ਪੂਰੇ ਦੇਸ਼ ਨੂੰ ਤੁਹਾਡੇ ਸਾਰਿਆਂ ‘ਤੇ ਮਾਣ ਹੈ।” ਇਸ ਤੋਂ ਬਾਅਦ ਪੀਐਮ ਮੋਦੀ ਨੇ ਟੀਮ ਦੇ ਕੋਚ ਗ੍ਰਾਹਮ ਰੀਡ ਨਾਲ ਵੀ ਗੱਲ ਕੀਤੀ।