ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਹੈ। ਅੱਜ ਬ੍ਰਿਟੇਨ ਨੇ ਮਹਿਲਾ ਹਾਕੀ ਟੀਮ ਨੂੰ ਓਲੰਪਿਕ ਦੇ ਕਾਂਸੀ ਤਮਗੇ ਦੇ ਮੈਚ ਵਿੱਚ 4-3 ਨਾਲ ਹਰਾਇਆ ਹੈ। ‘ਤੁਸੀਂ ਚੰਗਾ ਖੇਡਿਆ ਹੈ, ਰੋਣਾ ਬੰਦ ਕਰੋ, ਮੈਨੂੰ ਤੁਹਾਡੇ ਰੋਣ ਦੀ ਆਵਾਜ਼ ਸੁਣ ਰਹੀ ਹੈ’, ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਮਹਿਲਾ ਹਾਕੀ ਟੀਮ ਨਾਲ ਗੱਲਬਾਤ ਕਰਦਿਆਂ ਕਹੀ ਹੈ। ਦਰਅਸਲ ਅੱਜ ਜਦੋਂ ਪੀਐਮ ਮੋਦੀ ਨੇ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ ਨਾਲ ਗੱਲ ਕੀਤੀ ਤਾਂ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਸਾਰੇ ਖਿਡਾਰੀ ਆਪਣੇ ਕੋਚ ਦੇ ਨਾਲ ਸਾਥੀ ਖਿਡਾਰੀਆਂ ਨਾਲ ਇੱਕ ਚੱਕਰ ਬਣਾ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ ਇਸ ਦੌਰਾਨ ਕੁੱਝ ਖਿਡਾਰੀਆਂ ਦੇ ਰੋਣ ਦੀ ਆਵਾਜ਼ ਵੀ ਆ ਰਹੀ ਸੀ।
After the Bronze Medal match, Hon'ble Prime Minister Shri @narendramodi Ji spoke to the Indian Women's Hockey Team.
Thank you for your encouragement. 🙏#HaiTayyar #IndiaKaGame #Tokyo2020 #TeamIndia #TokyoTogether #StrongerTogether #HockeyInvites #WeAreTeamIndia #Hockey pic.twitter.com/UY5w7xGmHi
— Hockey India (@TheHockeyIndia) August 6, 2021
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਸੀ ਦੇ ਤਗਮੇ ਲਈ ਬ੍ਰਿਟੇਨ ਵਿਰੁੱਧ ਮੈਚ ਤੋਂ ਬਾਅਦ ਮਹਿਲਾ ਹਾਕੀ ਖਿਡਾਰੀਆਂ ਨੂੰ ਵੀਡੀਓ ਕਾਲ ਕੀਤੀ। ਸਾਰੇ ਖਿਡਾਰੀ ਆਪਣੇ ਡਰੈਸਿੰਗ ਰੂਮ ਵਿੱਚ ਸਨ। ਪੀਐਮ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਕਿਹਾ, ‘ਤੁਸੀਂ ਸਾਰਿਆਂ ਬਹੁਤ ਵਧੀਆ ਖੇਡੇ ਹੋ। ਜੋ ਪਸੀਨਾ ਤੁਸੀਂ ਪਿਛਲੇ 5-6 ਸਾਲਾਂ ਤੋਂ ਵਹਾਇਆ ਹੈ ਉਹ ਹਰ ਕਿਸੇ ਵਿੱਚ ਜੋਸ਼ ਭਰ ਰਿਹਾ ਸੀ, ਤੁਸੀਂ ਜੋ ਸਾਧਨਾ ਕਰ ਰਹੇ ਸੀ, ਤੁਹਾਡਾ ਪਸੀਨਾ ਤਗਮਾ ਨਹੀਂ ਲਿਆ ਸਕਿਆ ਪਰ ਤੁਹਾਡੇ ਪਸੀਨੇ ਨੇ ਕਰੋੜਾਂ ਧੀਆਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਮੈਂ ਟੀਮ ਦੇ ਸਾਰੇ ਮੈਂਬਰਾਂ ਅਤੇ ਕੋਚ ਜੋਰਡ ਮਰੀਨ ਨੂੰ ਵਧਾਈ ਦਿੰਦਾ ਹਾਂ।”
ਕੈਪਟਨ ਰਾਣੀ ਰਾਮਪਾਲ ਨੇ ਜਵਾਬ ਦਿੱਤਾ, ‘ਧੰਨਵਾਦ ਸਰ, ਬਹੁਤ ਧੰਨਵਾਦ ਸਰ।’ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਨਿਰਾਸ਼ ਨਾ ਹੋਵੋ, ਮੈਂ ਵੇਖ ਰਿਹਾ ਸੀ ਕਿ ਨਵਨੀਤ ਦੀ ਅੱਖ ‘ਤੇ ਸੱਟ ਲੱਗੀ ਹੈ। ‘ ਰਾਣੀ ਰਾਮਪਾਲ ਨੇ ਜਵਾਬ ਦਿੱਤਾ, ‘ਹਾਂ ਸਰ ਕੱਲ੍ਹ ਨਵਨੀਤ ਦੀ ਅੱਖ ‘ਤੇ ਸੱਟ ਲੱਗੀ ਸੀ, ਉਸ ਨੂੰ ਚਾਰ ਟਾਂਕੇ ਲੱਗੇ ਹਨ।’ ਇਸ ‘ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਸਦੀ ਅੱਖ ਠੀਕ ਹੈ, ਕੋਈ ਸਮੱਸਿਆ ਤਾਂ ਨਹੀਂ ਹੈ? ਇਸ ‘ਤੇ ਰਾਣੀ ਰਾਮਪਾਲ ਨੇ ਜਵਾਬ ਦਿੱਤਾ, ਅੱਖ ਠੀਕ ਹੈ ਸਰ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ, ‘ਵੰਦਨਾ ਅਤੇ ਸਲੀਮਾ ਤੁਸੀਂ ਸਾਰੇ ਬਹੁਤ ਵਧੀਆ ਖੇਡੇ। ਵੰਦਨਾ ਅਤੇ ਸਲੀਮਾ ਸਾਰਿਆਂ ਨੇ ਮਹਿਸੂਸ ਕੀਤਾ ਕਿ ਤੁਸੀਂ ਕਮਾਲ ਕੀਤਾ ਹੈ। ਇਸ ਦੌਰਾਨ ਸਾਰੇ ਖਿਡਾਰੀ ਭਾਵੁਕ ਹੋ ਗਏ ਅਤੇ ਰੋਣ ਲੱਗ ਪਏ, ਜਿਵੇਂ ਹੀ ਪ੍ਰਧਾਨ ਮੰਤਰੀ ਨੇ ਰੋਣ ਦੀ ਆਵਾਜ਼ ਸੁਣੀ, ਉਨ੍ਹਾਂ ਨੇ ਕਿਹਾ, ‘ਤੁਸੀਂ ਲੋਕ ਰੋਣਾ ਬੰਦ ਕਰੋ। ਮੈਨੂੰ ਤੁਹਾਡੇ ਰੋਣ ਦੀ ਅਵਾਜ ਸੁਣ ਰਹੀ ਹੈ। ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਕਿੰਨੇ ਦਹਾਕਿਆਂ ਬਾਅਦ ਤੁਸੀਂ ਹਾਕੀ ਨੂੰ ਮੁੜ ਸੁਰਜੀਤ ਕੀਤਾ ਹੈ? ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ। ਕੁੱਝ ਸਕਿੰਟਾਂ ਦੀ ਚੁੱਪ ਅਤੇ ਰੋਣ ਦੀ ਆਵਾਜ਼ ਦੇ ਵਿਚਕਾਰ, ਪ੍ਰਧਾਨ ਮੰਤਰੀ ਨੇ ਟੀਮ ਦੇ ਕੋਚ ਨੂੰ ਵੀ ਵਧਾਈ ਦਿੱਤੀ। ਇਸ ‘ਤੇ, ਕੋਚ ਜੋਰਡ ਮਰੀਨ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੇ ਲਈ ਭਾਵਨਾਤਮਕ ਪਲ ਹੈ। ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਤੁਸੀਂ ਆਪਣਾ ਸਰਬੋਤਮ ਦਿੱਤਾ ਹੈ। ਵਧੀਆ ਉਪਰਾਲਾ ਕੀਤਾ ਹੈ। ਤੁਸੀਂ ਕੁੜੀਆਂ ਨੂੰ ਉਤਸਾਹਿਤ ਕੀਤਾ ਹੈ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।
ਇਹ ਕਹਿਣ ‘ਤੇ ਕੋਚ ਦੇ ਨਾਲ ਖੜ੍ਹੀ ਕੈਪਟਨ ਰਾਣੀ ਰਾਮਪਾਲ ਆਪਣੇ ਸਾਥੀ ਖਿਡਾਰੀਆਂ ਨੂੰ ਰੋਂਦਿਆਂ ਦੇਖ ਕੇ ਆਪਣੇ ਆਪ ਨੂੰ ਵੀ ਨਾ ਰੋਕ ਨਾ ਸਕੀ ਅਤੇ ਉਹ ਵੀ ਰੋਣ ਲੱਗ ਪਈ। ਟੀਮ ਦੇ ਕੋਚ ਮਰੀਨ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਰਹੇ ਅਤੇ ਨਮਸਤੇ ਕਹਿ ਕੇ ਗੱਲਬਾਤ ਖਤਮ ਕੀਤੀ। ਦੋ ਮਿੰਟ ਪੰਜਾਹ ਸਕਿੰਟਾਂ ਦੇ ਇਸ ਵੀਡੀਓ ਵਿੱਚ, ਦਿਲ ਜਿੱਤਣ ਦੀ ਖੁਸ਼ੀ, ਹਾਰ ਦਾ ਦੁੱਖ ਅਤੇ ਭਵਿੱਖ ਦੀਆਂ ਉਮੀਦਾਂ ਦਿਖਾਈ ਦੇ ਰਹੀਆਂ ਸਨ।
ਪਿਛਲੇ ਓਲੰਪਿਕ ਦੇ ਜੇਤੂ ਬ੍ਰਿਟੇਨ ਨੇ ਅੱਜ ਦੇ ਮੈਚ ਵਿੱਚ ਭਾਰਤ ਨੂੰ 4-3 ਨਾਲ ਹਰਾਇਆ ਹੈ। ਭਾਰਤ ਨੇ ਇਸ ਮੈਚ ਵਿੱਚ ਬ੍ਰਿਟੇਨ ਨੂੰ ਸਖਤ ਮੁਕਾਬਲਾ ਦਿੱਤਾ, ਦੂਜੇ ਕੁਆਰਟਰ ਤੱਕ ਭਾਰਤ ਨੇ ਇਸ ਮੈਚ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ। ਪਰ ਮੈਚ ਦਾ ਚੌਥਾ ਕੁਆਰਟਰ ਬ੍ਰਿਟੇਨ ਦੇ ਨਾਂ ਰਿਹਾ ਅਤੇ ਉਨ੍ਹਾਂ ਨੇ ਇੱਕ ਗੋਲ ਕੀਤਾ ਅਤੇ ਮੈਚ 4-3 ਨਾਲ ਜਿੱਤ ਲਿਆ। ਭਾਰਤੀ ਟੀਮ ਦੀ ਇਸ ਹਾਰ ਤੋਂ ਬਾਅਦ ਪੂਰਾ ਦੇਸ਼ ਨਿਰਾਸ਼ ਹੈ, ਪਰ ਪੂਰੇ ਦੇਸ਼ ਨੂੰ ਟੋਕੀਓ ਓਲੰਪਿਕਸ ਵਿੱਚ ਟੀਮ ਦੇ ਇਤਿਹਾਸਕ ਪ੍ਰਦਰਸ਼ਨ ਉੱਤੇ ਮਾਣ ਵੀ ਹੈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਵਿੱਚ ਤਗਮੇ ਲਈ ਮੈਚ ਖੇਡਣ ਉੱਤਰੀ ਸੀ। ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਦਮਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ, ਪੂਰੇ ਦੇਸ਼ ਨੂੰ ਭਰੋਸਾ ਹੈ ਕਿ ਇਹ ਟੀਮ 2024 ਦੇ ਪੈਰਿਸ ਓਲੰਪਿਕਸ ਵਿੱਚ ਨਿਸ਼ਚਤ ਰੂਪ ‘ਚ ਭਾਰਤ ਲਈ ਤਮਗਾ ਲੈ ਕੇ ਆਵੇਗੀ।