[gtranslate]

ਅਹਿਮਦਾਬਾਦ ਟੈਸਟ ਮੈਚ ‘ਚ ਹੋਵੇਗੀ ਖਾਸ ਕੁਮੈਂਟਰੀ, PM ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੱਸਣਗੇ ਮੈਚ ਦਾ ਹਾਲ!

pm modi australian pm albanese commentary

ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਹੁਣ ਸਿਰਫ਼ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੈਚ ਵੀਰਵਾਰ 9 ਮਾਰਚ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁਰੂ ਹੋਵੇਗਾ। ਹਰ ਕੋਈ ਇਸ ਮੈਚ ਦੇ ਐਕਸ਼ਨ ਦਾ ਇੰਤਜ਼ਾਰ ਕਰ ਰਿਹਾ ਹੈ, ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਦੀ ਮੌਜੂਦਗੀ ਇਸ ਨੂੰ ਹੋਰ ਵੀ ਖਾਸ ਬਣਾਉਣ ਵਾਲੀ ਹੈ। ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਇਸ ਆਖ਼ਰੀ ਮੈਚ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੁੱਖ ਮਹਿਮਾਨ ਹੋਣਗੇ ਅਤੇ ਇਸ ਖਾਸ ਮੌਕੇ ਲਈ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੇ ਨਾਂ ‘ਤੇ ਬਣੇ ਇਸ ਸਟੇਡੀਅਮ ‘ਚ ਪੀਐੱਮ ਮੋਦੀ ਪਹਿਲੀ ਵਾਰ ਕੋਈ ਟੈਸਟ ਮੈਚ ਦੇਖਣ ਪਹੁੰਚ ਰਹੇ ਹਨ। ਮੈਚ ਦੇ ਪਹਿਲੇ ਹੀ ਦਿਨ ਉਨ੍ਹਾਂ ਦੀ ਮੌਜੂਦਗੀ ਕਾਰਨ ਇਸ ਮੈਚ ਨੂੰ ਲੈ ਕੇ ਉਤਸੁਕਤਾ ਹੋਰ ਵੀ ਵੱਧ ਗਈ ਹੈ। ਕੁੱਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਪ੍ਰਧਾਨ ਮੰਤਰੀ ਸਾਰੇ ਖਿਡਾਰੀਆਂ ਨੂੰ ਮਿਲਣ ਤੋਂ ਬਾਅਦ ਕਪਤਾਨਾਂ ਵਿਚਾਲੇ ਹੋਣ ਵਾਲੇ ਟਾਸ ਲਈ ਮੈਦਾਨ ਵਿੱਚ ਵੀ ਮੌਜੂਦ ਹੋਣਗੇ। ਇੰਨਾ ਹੀ ਨਹੀਂ, ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਪ੍ਰਧਾਨ ਮੰਤਰੀ ਕੁਝ ਸਮੇਂ ਲਈ ਕਮੈਂਟਰੀ ਬਾਕਸ ‘ਚ ਵੀ ਨਜ਼ਰ ਆ ਸਕਦੇ ਹਨ। ਆਸਟਰੇਲੀਆ ਵਿੱਚ ਪ੍ਰਧਾਨ ਮੰਤਰੀਆਂ ਲਈ ਘਰੇਲੂ ਸੀਜ਼ਨ ਦੌਰਾਨ ਟੈਸਟ ਮੈਚਾਂ ਦੀ ਕੁਮੈਂਟਰੀ ਕਰਨਾ ਇੱਕ ਪਰੰਪਰਾ ਹੈ।

Leave a Reply

Your email address will not be published. Required fields are marked *