ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ COP28 ‘ਚ ਆਪਣਾ ਚੰਗਾ ਦੋਸਤ ਦੱਸਿਆ ਹੈ। ਮੇਲੋਨੀ ਨੇ ਦੁਬਈ ‘ਚ ਜਲਵਾਯੂ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੈਲਫੀ ਲਈ। ਉਨ੍ਹਾਂ ਨੇ ਇਹ ਸੈਲਫੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ #Melodi ਹੈਸ਼ਟੈਗ ਨਾਲ ਪੋਸਟ ਕੀਤੀ ਹੈ। ਪੀਐਮ ਮੋਦੀ ਨਾਲ ਸੈਲਫੀ ਸ਼ੇਅਰ ਕਰਦੇ ਹੋਏ ਮੇਲੋਨੀ ਨੇ ਲਿਖਿਆ, ‘COP28 ‘ਚ ਚੰਗੇ ਦੋਸਤ’।
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਯੂਏਈ ਵਿੱਚ ਜਲਵਾਯੂ ਸੰਮੇਲਨ ਚੱਲ ਰਿਹਾ ਹੈ। ਇਸ ਕਾਨਫਰੰਸ ਵਿਚ ਹਿੱਸਾ ਲੈਣ ਲਈ ਦੁਨੀਆ ਭਰ ਤੋਂ ਕਈ ਨੇਤਾ ਪਹੁੰਚੇ ਹਨ। ਇਸ ਵਿੱਚ ਹਿੱਸਾ ਲੈਣ ਲਈ ਪੀਐਮ ਮੋਦੀ ਵੀ ਪਹੁੰਚੇ ਸਨ। ਸੀਓਪੀ28 ਸੰਮੇਲਨ ਵਿੱਚ ਪੀਐਮ ਮੋਦੀ ਨੇ ਸਾਰੇ ਦੇਸ਼ਾਂ ਨੂੰ ਵਾਤਾਵਰਨ ਬਾਰੇ ਸੋਚਣ ਦਾ ਸੱਦਾ ਦਿੱਤਾ ਹੈ। ਕਾਰਬਨ ਨਿਕਾਸੀ ਵਿੱਚ ਕਮੀ ਦੀ ਗੱਲ ਕੀਤੀ ਹੈ। ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਈ ਗਲੋਬਲ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੋ-ਪੱਖੀ ਬੈਠਕਾਂ ਕੀਤੀਆਂ।