ਨਿਊਜ਼ੀਲੈਂਡ ਦਾ ਦੱਖਣੀ ਆਕਲੈਂਡ ਇਸ ਸਮੇਂ ਸ਼ਨੀਵਾਰ ਸਵੇਰੇ ਆਏ ਤੂਫ਼ਾਨੀ ਝੱਖੜ ਦੀ ਮਾਰ ਝੱਲ ਰਿਹਾ ਹੈ, ਸ਼ਨੀਵਾਰ ਨੂੰ ਆਏ ਤੂਫ਼ਾਨੀ ਝੱਖੜ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਸਨ। Papatoetoe ਵਿੱਚ ਆਏ (tornado) ਤੂਫ਼ਾਨ ਦੇ ਤਬਾਹੀ ਮਚਾਉਣ ਤੋਂ ਲੱਗਭਗ ਇੱਕ ਹਫਤੇ ਬਾਅਦ ਹੁਣ ਆਮ ਦੀ ਤਰਾਂ ਸ਼ਾਂਤੀ ਵਾਲਾ ਮਾਹੌਲ ਹੈ। ਇਸ ਦੌਰਾਨ ਹੁਣ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਇਲਾਕੇ ਦੌਰਾ ਕੀਤਾ ਜਾਂ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਆਰਡਰਨ ਨੇ ਆਕਲੈਂਡ ਕੌਂਸਲ ਦੇ ਐਮਰਜੈਂਸੀ ਪ੍ਰਬੰਧਨ ਸਟਾਫ ਅਤੇ first responders ਨਾਲ ਮੁਲਾਕਾਤ ਕੀਤੀ ਹੈ।
ਸ਼ਨੀਵਾਰ ਸਵੇਰੇ ਆਏ ਤੂਫਾਨ ਨੇ 251 ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ। ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੋਟ ਕੀਤਾ ਕਿ ਕਿੰਨੀ ਸਫਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਕਿੰਨਾ ਕੰਮ ਬਾਕੀ ਹੈ। ਦੱਖਣੀ ਆਕਲੈਂਡ ਦੇ ਉਪਨਗਰ Papatoetoe ਵਿੱਚ ਤੂਫਾਨ ਦੌਰਾਨ ਕਈ ਸੰਪਤੀਆਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ। ਇਹ ਤੂਫ਼ਾਨ ਇਨ੍ਹਾਂ ਖਤਰਨਾਕ ਸੀ ਕਿ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਸੀ, ਜਾਨ ਗਵਾਉਣ ਵਾਲਿਆਂ ਵਿੱਚ ਇੱਕ ਭਰਤੀ ਵੀ ਸ਼ਾਮਿਲ ਸੀ। ਆਕਲੈਂਡ ਕੌਂਸਲ ਨੇ ਪੁਸ਼ਟੀ ਕੀਤੀ ਸੀ ਕਿ 67 ਸਥਾਨਕ ਵਸਨੀਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਨੁਕਸਾਨ ਦੇ ਵੱਡੇ ਪੱਧਰ ਦੇ ਕਾਰਨ ਐਮਰਜੈਂਸੀ ਰਿਹਾਇਸ਼ ਵਿੱਚ ਰਹਿਣਾ ਪੈ ਰਿਹਾ ਹੈ।
ਇਸ ਤੂਫ਼ਾਨ ਦੌਰਾਨ ਇੱਕਲੇ ਘਰਾਂ ਨੂੰ ਹੀ ਨਹੀਂ ਸਗੋਂ ਦਰਖਤਾਂ ਸਣੇ ਬਿਜਲੀ ਪ੍ਰਬੰਧ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ ਅਤੇ ਬਿਜਲੀ ਦੀਆਂ ਲਾਈਨਾਂ ਵੀ ਧਰਤੀ ‘ਤੇ ਆ ਗਈਆਂ ਸਨ। ਇਸ ਤੋਂ ਇਲਾਵਾ ਇੱਕ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਟਰੱਕ ਵੀ ਪਲਟਿਆ ਹੋਇਆ ਨਜ਼ਰ ਆ ਰਿਹਾ ਸੀ। ਉਸਾਰੀ ਅਧੀਨ ਇੱਕ ਘਰ ਤਬਾਹ ਹੋ ਗਿਆ ਸੀ ਅਤੇ ਮਕਾਨਾਂ ਦੀਆਂ ਛੱਤਾਂ ਵੀ ਇਸ ਤੂਫ਼ਾਨ ਨੇ ਉਡਾ ਦਿੱਤੀਆਂ ਸਨ। ਹਵਾ ਦਾ ਜ਼ੋਰ ਇੰਨਾ ਜ਼ਬਰਦਸਤ ਸੀ ਕਿ ਉਸਨੇ ਲੋਹੇ ਦੀ ਵਾੜ ਨੂੰ ਵੀ ਮਰੋੜ ਦਿੱਤਾ ਸੀ।