ਜੈਸਿੰਡਾ ਆਰਡਰਨ ਸਰਕਾਰ ਵੱਲੋਂ ਨਿਊਜੀਲੈਂਡ ਵਾਸੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਦਰਅਸਲ ਆਰਡਰਨ ਸਰਕਾਰ ਕੋਰੋਨਾ ਪਬੰਦੀਆਂ ਨੂੰ ਘਟਾ ਸਕਦੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇੱਕ ਬਿਆਨ ‘ਚ ਕਿਹਾ ਕਿ ਕੋਰੋਨਾ ਪਬੰਦੀਆਂ ਦੀ ਸਮੀਖਿਆ ਅਗਲੇ ਹਫਤੇ ਕੀਤੀ ਜਾਵੇਗੀ। PM ਨੇ ਕਿਹਾ ਕਿ ਆਕਲੈਂਡ ਦੀ ਟ੍ਰੈਫਿਕ ਲਾਈਟ ਸਿਸਟਮ ਵੀ ਦੂਜੇ ਸ਼ਹਿਰਾਂ ਦੇ ਮੁਕਾਬਲੇ ਪਹਿਲਾਂ ਬਦਲੀ ਜਾ ਸਕਦੀ ਹੈ।
ਪਿਛਲੇ ਦਿਨਾਂ ‘ਚ ਨਿਊਜੀਲ਼ੈਂਡ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਦਿਆ ਬਾਰਡਰ ਖੋਲ੍ਹਣ ਦਾ ਐਲਾਨ ਕੀਤਾ ਸੀ, ਸਰਕਾਰ ਦੇ ਇਸ ਫੈਸਲੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਸੀ। ਜ਼ਿਕਰਯੋਗ ਹੈ ਕਿ ਨਿਊਜੀਲ਼ੈਂਡ ‘ਚ ਕੋਰੋਨਾ ਕਾਰਨ ਕਾਫੀ ਸਖਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਪਰ ਹੁਣ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਵੱਡੇ ਫੈਸਲੇ ਲੈ ਰਹੀ ਹੈ।