ਰੂਸ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਹੋਰ ਸੰਸਦ ਮੈਂਬਰਾਂ ਸਮੇਤ ਨਿਊਜ਼ੀਲੈਂਡ ਦੀਆਂ ਸ਼ਖਸੀਅਤਾਂ ਦੀ ‘ਬਲੈਕ ਲਿਸਟ’ ਜਾਰੀ ਕਰਦਿਆਂ ਉਨ੍ਹਾਂ ਦੇ ਦੇਸ਼ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। 130 ਲੋਕਾਂ ਦੀ ਬਲੈਕ ਲਿਸਟ ਵਿੱਚ ਸੰਸਦ ਦੇ ਸਾਰੇ 120 ਮੈਂਬਰ, ਗਵਰਨਰ-ਜਨਰਲ ਸਿੰਡੀ ਕੀਰੋ, ਦੇਸ਼ ਦੇ ਜਾਸੂਸ ਮੁਖੀਆਂ ਅਤੇ ਰੱਖਿਆ ਬਲ ਦੀਆਂ ਕੁੱਝ ਹਸਤੀਆਂ ਸ਼ਾਮਿਲ ਹਨ। ਦੱਸ ਦੇਈਏ ਕਿ ਹਾਲ ਹੀ ‘ਚ ਨਿਊਜ਼ੀਲੈਂਡ ਨੇ ਰੂਸ ‘ਤੇ ਕਈ ਤਰਾਂ ਦੀਆ ਪਬੰਦੀਆਂ ਲਾਈਆਂ ਹਨ, ਜਿਸ ਕਾਰਨ ਰੂਸ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਨਿਊਜ਼ੀਲੈਂਡ ਸਰਕਾਰ ਨੇ ਵੀ 100 ਤੋਂ ਵੱਧ ਰੂਸੀ ਅਧਿਕਾਰੀਆਂ ‘ਤੇ ਨਿਊਜ਼ੀਲੈਂਡ ‘ਚ ਦਾਖਲ ਹੋਣ ‘ਤੇ ਪਬੰਦੀ ਲਗਾਈ ਸੀ।
