ਮਹਾਂਮਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਆਪਣੀ ਪਹਿਲੀ ਵਿਦੇਸ਼ ਯਾਤਰਾ ਕਰ ਰਹੇ ਹਨ, ਜਿਸ ਲਈ ਬੀਤੇ ਦਿਨ ਪ੍ਰਧਾਨ ਮੰਤਰੀ ਸਿੰਗਾਪੁਰ ਪਹੁੰਚੇ ਸਨ। ਸਿੰਗਾਪੁਰ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਿੰਗਾਪੁਰ ਦੀ ਮੰਤਰੀ ਇੰਦਰਾਣੀ ਰਾਜਾ ਦੁਆਰਾ ਕੋਵਿਡ-ਅਨੁਕੂਲ ਤਰੀਕੇ ਨਾਲ ਆਰਡਰਨ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਏਸ਼ੀਅਨ ਹੱਬ ਵਿੱਚ ਦੋ ਦਿਨ ਬਿਤਾਉਣਗੇ।
ਸਿੰਗਾਪੁਰ ਹਾਲ ਹੀ ਦੇ ਸਾਲਾਂ ਵਿੱਚ ਨਿਊਜ਼ੀਲੈਂਡ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਗਿਆ ਹੈ – ਪਿਛਲੇ ਸਾਲ $6.56 ਬਿਲੀਅਨ ਦੀ ਕੀਮਤ ਨਾਲ। ਨਿਊਜ਼ੀਲੈਂਡ ਦੇ ਸਿੰਗਾਪੁਰ ਨਾਲ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਵਪਾਰਕ ਸਮਝੌਤੇ ਹਨ। ਪ੍ਰਧਾਨ ਮੰਤਰੀ ਦੀ ਫੇਰੀ ਦੁਆਰਾ ਖੋਲ੍ਹੇ ਗਏ ਦਰਵਾਜ਼ਿਆਂ ‘ਤੇ ਇੱਕ ਦਰਜਨ ਕੀਵੀ ਵਪਾਰਕ ਪ੍ਰਤੀਨਿਧੀ ਵੀ ਰਾਜਧਾਨੀ ਦੀ ਯਾਤਰਾ ‘ਤੇ ਹਨ। ਸਿੰਗਾਪੁਰ ਵਿੱਚ ਦੋ ਦਿਨ ਬਿਤਾਉਣ ਮਗਰੋਂ ਵਫਦ ਦਾ ਅਗਲਾ ਪੜਾਅ ਟੋਕੀਓ ਹੈ, ਜਿੱਥੇ ਉਹ ਚਾਰ ਦਿਨ ਰਹਿਣਗੇ। ਕੋਵਿਡ -19 ਦੇ ਪ੍ਰਕੋਪ ਨੇ ਪਿਛਲੇ ਸਾਲ ਆਸਟ੍ਰੇਲੀਆ ਅਤੇ ਯੂਰਪ ਦੀਆਂ ਦੋਵਾਂ ਯਾਤਰਾਵਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ।