ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਦੇ ਵਿੱਚ ਉਨ੍ਹਾਂ ਨੇ ਹਸਪਤਾਲ ਤੋਂ ਕੰਮ ਕਰਨ ਅਤੇ ਆਪਣੀ 4 ਸਾਲਾ ਧੀ ਦੇ ਬਿਮਾਰ ਹੋਣ ਆ ਜ਼ਿਕਰ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ ‘ਚ ਕਿਹਾ ਹੈ ਕਿ, “ਮੈਂ ਆਮ ਤੌਰ ‘ਤੇ ਆਪਣੇ ਬੱਚਿਆਂ ਬਾਰੇ ਜਨਤਕ ਤੌਰ ‘ਤੇ ਗੱਲ ਨਹੀਂ ਕਰਦਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਉਹ ਜਨਤਕ ਸਪਾਟਲਾਈਟ ਤੋਂ ਬਾਹਰ ਵੱਧਣ, ਪਰ ਕਈ ਵਾਰ ਇਹ unavoidable ਹੁੰਦਾ ਹੈ।”
ਉਨ੍ਹਾਂ ਅੱਗੇ ਲਿਖਦਿਆਂ ਕਿਹਾ ਕਿ, “ਮੇਰੇ ਦੋਵਾਂ ਬੱਚਿਆਂ ਨੂੰ ਵੌਨ ਵਿਲੇਬ੍ਰੈਂਡ ਸਿੰਡਰੋਮ ਨਾਮਕ ਖੂਨ ਦੀ ਬਿਮਾਰੀ ਹੈ। ਇਸਦਾ ਮਤਲਬ ਹੈ ਕਿ ਕਈ ਵਾਰ ਜਦੋਂ ਉਹਨਾਂ ਨੂੰ ਨੱਕ ਵਗਦਾ ਹੈ ਜਾਂ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਹੱਲ ਕਰਨ ਲਈ ਥੋੜੀ ਵਾਧੂ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਅੱਜ ਮੇਰੀ 4 ਸਾਲ ਦੀ ਬੱਚੀ ਕੁਝ ਲੋੜੀਂਦੇ ਇਲਾਜ ਲਈ ਹਸਪਤਾਲ ਵਿੱਚ ਹੈ, ਇਸ ਲਈ ਬਾਕੀ ਦੇ ਦਿਨ ਮੈਂ ਹਸਪਤਾਲ ਤੋਂ ਕੰਮ ਕਰਾਂਗਾ। ਸਭ ਕੁਝ ਠੀਕ ਚੱਲ ਰਿਹਾ ਹੈ, ਮੈਂ ਜਲਦੀ ਹੀ ਕੰਮ ‘ਤੇ ਵਾਪਸ ਆਵਾਂਗਾ, ਪਰ ਅਗਲੇ ਕੁਝ ਦਿਨਾਂ ਵਿੱਚ ਕੁਝ ਰੁਝੇਵਿਆਂ ਨੂੰ ਕਵਰ ਕਰਨ ਲਈ ਮੇਰੇ ਸਾਥੀਆਂ ਦਾ ਧੰਨਵਾਦ।”