[gtranslate]

PM ਕ੍ਰਿਸਟੋਫਰ ਲਕਸਨ ਦਾ ਵੱਡਾ ਐਲਾਨ, ACT ਪਾਰਟੀ ਦੇ ਆਗੂ ਡੇਵਿਡ ਸੀਮੌਰ ਨੂੰ ਸੰਭਾਲਿਆ ਗਿਆ ਇਹ ਨਵਾਂ ਅਹੁਦਾ!

ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸੰਧੀ ਦੇ ਸਿਧਾਂਤਾਂ ਨੂੰ ਮੁੜ ਪਰਿਭਾਸ਼ਤ ਕਰਨ ਲਈ ਸਰਕਾਰ ਦੇ ਬਹੁਤ ਵਿਵਾਦਪੂਰਨ ਕਾਨੂੰਨ ਉੱਤੇ ਗੱਠਜੋੜ ਦੇ ਭਾਈਵਾਲ ਡੇਵਿਡ ਸੀਮੋਰ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ACT ਆਗੂ ਨੂੰ ਹੁਣ ਐਸੋਸੀਏਟ ਨਿਆਂ ਮੰਤਰੀ ਬਣਾਇਆ ਗਿਆ ਹੈ, ਇਸ ਦੇ ਨਾਲ ਨਾਲ ਟਰੀਟੀ ਪ੍ਰਿੰਸੀਪਲਜ਼ ਬਿੱਲ ਦੀ ਜਿੰਮੇਵਾਰੀ ਵੀ ਡੇਵਿਡ ਦੇ ਵੱਲੋਂ ਸੰਭਾਲੀ ਜਾਵੇਗੀ।

ਪੀਐਮ ਲਕਸਨ ਨੇ ਕਿਹਾ ਕਿ ਤਬਦੀਲੀਆਂ “ਥੋੜ੍ਹੇ ਜਿਹੇ ਖੇਤਰਾਂ ਵਿੱਚ” ਮੰਤਰੀ ਦੀ ਜ਼ਿੰਮੇਵਾਰੀ ਨੂੰ “ਸਪਸ਼ਟ” ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ, “ਅੱਜ ਦਾ ਅਪਡੇਟ ਥੋੜ੍ਹੇ ਜਿਹੇ ਖੇਤਰਾਂ ਵਿੱਚ ਮੰਤਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਸਪੱਸ਼ਟ ਕਰਦਾ ਹੈ, ਸਰਕਾਰ ਦੇ ਇਸ ਅਭਿਲਾਸ਼ੀ ਕਾਰਜ ਪ੍ਰੋਗਰਾਮ ਨੂੰ ਜਾਰੀ ਰੱਖਣ ਵਿੱਚ ਉਨ੍ਹਾਂ ਦਾ ਸਮਰਥਨ ਕਰਦਾ ਹੈ।

Leave a Reply

Your email address will not be published. Required fields are marked *