ਨਿਊਜ਼ੀਲੈਂਡ ਆਉਣ ਦੇ ਚਾਹਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਬਾਰਡਰ 31 ਜੁਲਾਈ ਤੋਂ ਰਾਤ 11.59 ਵਜੇ ਪੂਰੀ ਤਰ੍ਹਾਂ ਖੁੱਲ੍ਹ ਜਾਣਗੇ। ਦੱਸ ਦੇਈਏ ਕਿ ਪਹਿਲਾ ਬਾਰਡਰ ਅਕਤੂਬਰ ਵਿੱਚ ਖੋਲ੍ਹੇ ਜਾਣੇ ਸਨ ਪਰ ਹੁਣ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਜੁਲਾਈ ਮਹੀਨੇ ਤੋਂ ਬਾਰਡਰ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ। ਇਸ ਵਿੱਚ ਸਾਰੇ ਗੈਰ-ਵੀਜ਼ਾ ਛੋਟ ਵਾਲੇ ਦੇਸ਼ ਵੀ ਸ਼ਾਮਿਲ ਹਨ। ਬੁੱਧਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ, “ਅੰਤਰਰਾਸ਼ਟਰੀ ਸਰਹੱਦ ਯੋਜਨਾ ਤੋਂ ਦੋ ਮਹੀਨੇ ਪਹਿਲਾਂ 31 ਜੁਲਾਈ ਤੋਂ ਸਾਰੇ ਸੈਲਾਨੀਆਂ ਅਤੇ ਵੀਜ਼ਾ ਧਾਰਕਾਂ ਲਈ ਦੁਬਾਰਾ ਖੁੱਲ੍ਹ ਜਾਵੇਗੀ।”
ਇਹ ਪਰਿਵਾਰਾਂ, ਕਾਰੋਬਾਰਾਂ ਅਤੇ ਸਾਡੇ ਪ੍ਰਵਾਸੀ ਭਾਈਚਾਰਿਆਂ ਲਈ ਸੁਆਗਤ ਵਾਲੀ ਖਬਰ ਹੋਵੇਗੀ। ਇਹ Peak Spring ਅਤੇ ਗਰਮੀ ਦੇ ਮੌਸਮ ਵਿੱਚ ਨਿਊਜ਼ੀਲੈਂਡ ਵਾਪਸੀ ਦੀ ਯੋਜਨਾ ਬਣਾਉਣ ਵਾਲੀਆਂ ਏਅਰਲਾਈਨਾਂ ਅਤੇ ਕਰੂਜ਼ ਸ਼ਿਪ ਕੰਪਨੀਆਂ ਲਈ ਨਿਸ਼ਚਤਤਾ ਅਤੇ ਚੰਗੀ ਤਿਆਰੀ ਦਾ ਸਮਾਂ ਵੀ ਪ੍ਰਦਾਨ ਕਰੇਗਾ। “ਅਸੀਂ ਜਾਣਦੇ ਹਾਂ ਕਿ ਕਾਰੋਬਾਰ ‘ਤੇ ਇੱਕ ਵੱਡੀ ਰੁਕਾਵਟ ਹੁਨਰਮੰਦ ਮਜ਼ਦੂਰਾਂ ਤੱਕ ਪਹੁੰਚ ਹੈ। ਇਹ ਯੋਜਨਾ ਕਿਰਤ ਦੇ ਉਪਲਬਧ ਪੂਲ ਨੂੰ ਵਧਾਏਗੀ, ਨਾਲ ਹੀ ਸਾਡੀ ਸੈਰ-ਸਪਾਟਾ ਰਿਕਵਰੀ ਨੂੰ ਵੀ ਤੇਜ਼ ਕਰੇਗੀ।”