ਲੇਬਰ ਨੇਤਾ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੂੰ ਸ਼ਨੀਵਾਰ ਸਵੇਰੇ ਦੱਖਣੀ ਆਕਲੈਂਡ ਵਿੱਚ ਇੱਕ ਪ੍ਰਚਾਰ ਟ੍ਰੇਲ ਵਾਕਅਬਾਊਟ ਦੌਰਾਨ ਪ੍ਰਦਰਸ਼ਨਕਾਰੀਆਂ ਦੁਆਰਾ ਤੰਗ ਕੀਤਾ ਗਿਆ ਮਤਲਬ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਜਦੋਂ ਪ੍ਰਧਾਨ ਮੰਤਰੀ ਓਟਾਰਾ ਮਾਰਕੀਟ ਦਾ ਦੌਰਾ ਕਰਨ ਪਹੁੰਚੇ ਤਾਂ ਹਿਪਕਿਨਸ ਦਾ “ਹੋਰ ਲੇਬਰ ਪੇਨਸ ਨਹੀਂ” ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ। ਬਹੁਤ ਸਾਰੇ ਲੋਕ ਇਸ ਦੌਰਾਨ ਲੇਬਰ ਪਾਰਟੀ ਦੇ ਚਿੰਨ੍ਹ ਫੜ ਕੇ ਸਮਰਥਨ ਜਤਾ ਰਹੇ ਸਨ ਅਤੇ ਹਿਪਕਿਨਸ ਦੇ ਆਉਣ ‘ਤੇ ਖੁਸ਼ ਹੋ ਰਹੇ ਸਨ, ਪਰ ਦੂਸਰੇ ਵਿਜ਼ਨ NZ ਲਈ ਹੈਨਾ ਤਮਾਕੀ ਦੀ ਅਗਵਾਈ ‘ਚ ਫਰੀਡਮਜ਼ NZ ਲਈ ਵਿਵਾਦਗ੍ਰਸਤ ਡੈਸਟਿਨੀ ਚਰਚ ਦੇ ਪਾਦਰੀ ਬ੍ਰਾਇਨ ਤਾਮਾਕੀ ਦਾ ਸਮਰਥਨ ਕਰ ਰਹੇ ਸਨ। ਵਿਜ਼ਨ NZ ਫਰੀਡਮਜ਼ NZ ਦੀ ਇੱਕ ਕੰਪੋਨੈਂਟ ਪਾਰਟੀ ਹੈ, ਜੋ ਇਸ ਸਾਲ ਫਰਵਰੀ ਵਿੱਚ ਰਜਿਸਟਰ ਕੀਤੀ ਗਈ ਸੀ। ਇਸ ਦੌਰਾਨ ਲੇਬਰ ਸਮਰਥਕਾਂ ਅਤੇ ਸਟਾਲ ਧਾਰਕਾਂ ਨੂੰ ਮਿਲਦੇ ਹੋਏ ਅਤੇ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਿਪਕਿਨਸ ਮਾਰਕੀਟ ਵਿੱਚੋਂ ਲੰਘੇ।