ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਮੰਗੇਤਰ ਕਲਾਰਕ ਗੇਫੋਰਡ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਆਰਡਰਨ ਨੇ ਐਤਵਾਰ ਸਵੇਰੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਕਿ, “ਸਭ ਨੂੰ Mother’s Day ਦੀਆਂ ਮੁਬਾਰਕਾਂ ! ਅਜੇ ਦੁਪਹਿਰ ਵੀ ਨਹੀਂ ਹੋਈ ਹੈ ਅਤੇ ਮੈਂ ਪਹਿਲਾਂ ਹੀ ਕਹਿ ਸਕਦੀ ਹਾਂ ਕਿ ਸਾਡਾ ਇੱਕ ਮਿਸ਼ਰਤ ਬੈਗ ਰਿਹਾ ਹੈ।” ਉਨ੍ਹਾਂ ਅੱਗੇ ਲਿਖਿਆ ਕਿ, “ਕਲਾਰਕ ਥੋੜ੍ਹਾ ਔਸਤ ਮਹਿਸੂਸ ਕਰ ਰਹੇ ਸੀ ਅਤੇ ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ ਸਕਾਰਾਤਮਕ ਆਈ ਹੈ, ਇਸ ਲਈ ਸਾਡੇ ਕੋਲ 7 ਦਿਨ ਦਾ ਪਰਿਵਾਰਕ ਸਮਾਂ ਹੈ! ਮੈਂ ਅਤੇ ਨੀਵ [ਜੋੜੇ ਦੀ ਧੀ] ਠੀਕ ਹਾਂ।” ਪ੍ਰਧਾਨ ਮੰਤਰੀ ਆਰਡਰਨ ਦਾ ਕਹਿਣਾ ਹੈ ਕਿ ਉਹ ਥੋੜੇ ਸਮੇਂ ਲਈ ਘਰ ਤੋਂ ਕੰਮ ਕਰਨਗੇ।
