ਚਿਲੀ ‘ਚ ਲੈਂਡਿੰਗ ਦੌਰਾਨ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਲੈਂਡਿੰਗ ਦੀ ਕੋਸ਼ਿਸ਼ ਤੋਂ ਬਾਅਦ ਆਪਣਾ ਸੰਤੁਲਨ ਗੁਆ ਬੈਠਾ ਅਤੇ ਇੱਕ ਪਿੱਲਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਹਾਈਵੇਅ ‘ਤੇ ਜਹਾਜ਼ ਚੱਲ ਰਹੇ ਵਾਹਨਾਂ ਵਿਚਕਾਰ ਡਿੱਗ ਗਿਆ। ਇਹ ਭਿਆਨਕ ਜਹਾਜ਼ ਹਾਦਸਾ ਕੈਮਰੇ ‘ਚ ਕੈਦ ਹੋ ਗਿਆ।
ਇਸ ਹਾਦਸੇ ‘ਚ ਪਾਇਲਟ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਲੋਕ ਇੱਕ ਕਾਰ ‘ਚ ਸਫਰ ਕਰ ਰਹੇ ਸਨ ਜੋ ਜਹਾਜ਼ ਦੇ ਡਿੱਗਣ ‘ਤੇ ਉਸ ਨਾਲ ਟਕਰਾ ਗਈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਸਮੇਂ ਜਹਾਜ਼ ਵਿੱਚ ਕਿੰਨੇ ਲੋਕ ਸਨ? ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਹ ਘਟਨਾ ਸੋਮਵਾਰ (15 ਜਨਵਰੀ) ਦੀ ਦੱਸੀ ਜਾ ਰਹੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਤੋਂ ਪਹਿਲਾਂ ਪਾਇਲਟ ਚਿਲੀ ਦੇ ਤਾਲਕਾ ਹਾਈਵੇ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਪਾਇਲਟ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਿਉਂ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
INSANE FIERY PLANE CRASH IN CHILE CAUGHT ON CAMERA
A small plane tragically crashed onto a highway near Talca, Chile, claiming the pilot's life and injuring 4 on the ground.
The specific emergency that caused the aircraft to attempt an emergency landing has not been identified pic.twitter.com/PmwPiK2G6f
— Marcos Oliveira ????????️ (@AeroMarcos320) January 16, 2024