ਰੂਸ ਦੇ ਸੁਦੂਰ ਪੂਰਬ ‘ਚ 28 ਯਾਤਰੀਆਂ ਨੂੰ ਲੈ ਜਾਂ ਰਹੇ ਇੱਕ ਜਹਾਜ਼ ਨਾਲ ਸੰਪਰਕ ਟੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਏਜੰਸੀਆਂ ਨੇ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਹਾਜ਼ ਨਾਲ ਸੰਪਰਕ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ। ਦਰਅਸਲ, ਰਿਪੋਰਟਾਂ ਦੇ ਅਨੁਸਾਰ, An-26 ਜਹਾਜ਼ ਕਾਮਚਟਕਾ ਪ੍ਰਾਇਦੀਪ ਵਿੱਚ ਪੈਟਰੋਪਲੋਵਸਕ-ਕਾਮਚਤਸਕੀ ਤੋਂ ਪਾਲਨਾ ਦੇ ਲਈ ਰਵਾਨਾ ਹੋਇਆ ਸੀ ਪਰ ਅਚਾਨਕ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਉਸ ਨਾਲ ਸੰਪਰਕ ਟੁੱਟ ਗਿਆ। ਰੂਸੀ ਨਿਊਜ਼ ਏਜੰਸੀਆਂ ਦੇ ਅਨੁਸਾਰ ਜਹਾਜ਼ ਵਿੱਚ 28 ਲੋਕ ਸਵਾਰ ਸਨ। ਇਨ੍ਹਾਂ 28 ਵਿੱਚ ਛੇ ਚਾਲਕ ਦਲ ਦੇ ਮੈਂਬਰ ਸ਼ਾਮਿਲ ਹਨ ਅਤੇ ਦੂਜੇ ਯਾਤਰੀਆਂ ਵਿੱਚ ਇੱਕ ਜਾਂ ਦੋ ਬੱਚੇ ਵੀ ਸ਼ਾਮਿਲ ਹਨ।
ਇਸ ਦੇ ਨਾਲ ਹੀ, ਜਹਾਜ਼ ਦੇ ਅਚਾਨਕ ਸੰਪਰਕ ਦੇ ਟੁੱਟਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਕੁੱਝ ਰਿਪੋਰਟਾਂ ਦੇ ਅਨੁਸਾਰ, ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਹਾਜ਼ ਸਮੁੰਦਰ ਵਿੱਚ ਡਿੱਗ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਕਿਹਾ ਜਾਂ ਰਿਹਾ ਹੈ ਕਿ ਜਹਾਜ਼ ਸਮੁੰਦਰ ਵਿੱਚ ਕ੍ਰੈਸ਼ ਹੋ ਗਿਆ ਹੋ ਸਕਦਾ ਹੈ ਜਾਂ ਇਹ ਵੀ ਖ਼ਦਸ਼ਾ ਹੈ ਕਿ ਇਹ ਕ੍ਰੈਡਲ ਸ਼ਹਿਰ ਦੇ ਕੋਲ ਇੱਕ ਕੋਲੇ ਦੀ ਖਾਨ ਨੇੜੇ ਡਿੱਗਿਆ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਅਜੇ ਕੋਈ ਸਪਸ਼ਟ ਜਵਾਬ ਜਾਂ ਟਿੱਪਣੀ ਨਹੀਂ ਕੀਤੀ ਗਈ ਹੈ। ਰਿਪੋਰਟ ਅਨੁਸਾਰ ਦੋ ਹੈਲੀਕਾਪਟਰਾਂ ਦੀ ਮਦਦ ਨਾਲ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ, ਨਾਲ ਹੀ ਬਚਾਅ ਕਰਮੀ ਵੀ ਲਗਾਤਾਰ ਜਹਾਜ਼ ਦੀ ਭਾਲ ਵਿੱਚ ਲੱਗੇ ਹੋਏ ਹਨ।