ਲੁਧਿਆਣਾ ਵਿੱਚ ਪਿੱਟਬੁਲ ਕੁੱਤੇ ਦਾ ਆਤੰਕ ਦੇਖਣ ਨੂੰ ਮਿਲਿਆ ਹੈ। ਇੱਥੋਂ ਦੇ ਕਿਦਵਈ ਨਗਰ ਇਲਾਕੇ ਵਿੱਚ ਇੱਕ ਪਿੱਟਬੁਲ ਕੁੱਤੇ ਨੇ ਇੱਕ ਔਰਤ ਉੱਤੇ ਹਮਲਾ ਕਰ ਦਿੱਤਾ ਸੀ। ਕੁੱਤੇ ਨੇ ਕਰੀਬ 15 ਮਿੰਟ ਤੱਕ ਔਰਤ ਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਫੜੀ ਰੱਖਿਆ। ਔਰਤ ਚੀਕਾਂ ਮਾਰਦੀ ਰਹੀ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਹਿੰਮਤ ਨਹੀਂ ਦਿਖਾਈ। ਕੁਝ ਦੇਰ ਬਾਅਦ ਲੋਕਾਂ ਨੇ ਹਿੰਮਤ ਦਿਖਾਈ ਅਤੇ ਡੰਡਿਆਂ ਨਾਲ ਕੁੱਤੇ ‘ਤੇ ਹਮਲਾ ਕਰ ਦਿੱਤਾ। ਪਰ ਪਿਟਬੁਲ ਨੇ 15 ਮਿੰਟ ਤੱਕ ਔਰਤ ਦੀ ਬਾਂਹ ਫੜੀ ਰੱਖੀ। ਕੁੱਤੇ ਦੇ ਛੱਡਣ ਤੋਂ ਬਾਅਦ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦਾ ਹੁਣ ਇਲਾਜ਼ ਚੱਲ ਰਿਹਾ ਹੈ।
ਔਰਤ ਨੇ ਦੱਸਿਆ ਕਿ ਉਹ ਬੈਂਕ ਤੋਂ ਘਰ ਪਰਤ ਰਹੀ ਸੀ। ਦੁਪਹਿਰ ਇੱਕ ਵਜੇ ਦੇ ਕਰੀਬ ਜਦੋਂ ਉਹ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਇੱਕ ਘਰ ਵਿੱਚੋਂ ਇੱਕ ਪਿਟਬੁੱਲ ਕੁੱਤਾ ਆਇਆ। ਆਉਂਦਿਆਂ ਹੀ ਉਸ ਨੇ ਉਨ੍ਹਾਂ ਦੀ ਬਾਂਹ ਫੜ ਲਈ। ਔਰਤ ਦੀ ਚੀਕ ਸੁਣ ਕੇ ਲੋਕ ਮੌਕੇ ‘ਤੇ ਪਹੁੰਚ ਗਏ। ਲੋਕਾਂ ਨੇ ਕੁੱਤੇ ‘ਤੇ ਕਈ ਵਾਰ ਡੰਡਿਆਂ ਨਾਲ ਹਮਲਾ ਕੀਤਾ ਪਰ ਉਸ ਨੇ ਕਿੰਨਾ ਟਾਈਮ ਉਸ ਨੂੰ ਨਹੀਂ ਛੱਡਿਆ। ਕੁੱਤੇ ਨੇ ਔਰਤ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਔਰਤ ਨੂੰ ਕੁੱਤੇ ਤੋਂ ਛੁਡਵਾਇਆ।