ਬੀਤੇ ਐਤਵਾਰ ਦੀ ਰਾਤ ਨੂੰ ਕੁਈਨਜ਼ਲੈਂਡ ਦੇ ਕੇਰਨਜ਼ ਵਿੱਚ ਇੱਕ ਹੈਲੀਕਾਪਟਰ ਇੱਕ ਹੋਟਲ ਦੀ ਛੱਤ ‘ਤੇ ਕਰੈਸ਼ ਹੋਇਆ ਸੀ ਇਸ ਹਾਦਸੇ ਮਗਰੋਂ ਹੋਟਲ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਹੋਟਲ ਨੂੰ ਖਾਲੀ ਕਰਵਾਉਣਾ ਪਿਆ ਸੀ, ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਵੇਲੇ 400 ਦੇ ਕਰੀਬ ਗੈਸਟ ਹੋਟਲ ‘ਚ ਰੁਕੇ ਹੋਏ ਸਨ। ਪਰ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਹੈਲੀਕਾਪਟਰ ਵਾਲੀ ਕੰਪਨੀ ਨੋਟੀਲਸ ਨੇ ਇੱਕ ਬਿਆਨ ‘ਚ ਦੱਸਿਆ ਹੈ ਕਿ ਪਾਇਲਟ ਕੋਲ ਨਿਊਜ਼ੀਲੈਂਡ ਦਾ ਲਾਇਸੈਂਸ ਸੀ ਇਸ ਲਈ ਉਸਨੂੰ ਆਸਟ੍ਰੇਲੀਆ ‘ਚ ਹੈਲੀਕਾਪਟਰ ਚਲਾਉਣ ਦਾ ਹੱਕ ਨਹੀਂ ਸੀ ਇਸ ਤਰਾਂ ਪਾਇਲਟ ਨੇ ਬਿਨ੍ਹਾਂ ਇਜਾਜ਼ਤ ਹੀ ਇਹ ਉਡਾਣ ਭਰੀ ਸੀ। ਖਾਸ ਗੱਲ ਹੈ ਕਿ ਉਸਨੇ 4 ਮਹੀਨੇ ਪਹਿਲਾਂ ਹੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
