ਬੁੱਧਵਾਰ ਸ਼ਾਮ ਨੂੰ ਟੌਰੰਗਾ ਹਵਾਈ ਅੱਡੇ ‘ਤੇ ਇੱਕ ਛੋਟਾ ਜਹਾਜ਼ ਕਰੈਸ਼ ਹੋਇਆ ਹੈ। ਕਰੈਸ਼ ਲੈਂਡਿੰਗ ਤੋਂ ਬਾਅਦ ਇੱਕ ਪਾਇਲਟ ਨੂੰ ਦੇ ਜਹਾਜ਼ ਦੇ ਮਲਬੇ ਵਿੱਚੋਂ ਬਚਾਇਆ ਗਿਆ ਹੈ। ਬੀਤੀ ਰਾਤ 8 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਹਲਕੇ ਜਹਾਜ਼ ਦੇ ਹਾਦਸੇ ਲਈ ਕਈ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ (FENZ) ਦਾ ਕਹਿਣਾ ਹੈ ਕਿ ਜਹਾਜ਼ ਨੂੰ ਅੱਗ ਨਹੀਂ ਲੱਗੀ ਸੀ, ਪਰ ਪਾਇਲਟ – ਜੋ ਕਿ ਜਹਾਜ਼ ਵਿੱਚ ਇਕੱਲਾ ਵਿਅਕਤੀ ਸੀ – ਫਸ ਗਿਆ ਸੀ, ਜਿਸ ਨੂੰ ਬਚਾਉਣ ਲਈ ਬਚਾਅ ਉਪਕਰਣਾਂ ਦੀ ਲੋੜ ਸੀ। ਨਿਊਜ਼ੀਲੈਂਡ ਹੈਰਲਡ ਨੇ ਰਿਪੋਰਟ ਦਿੱਤੀ ਹੈ ਕਿ ਵਿਅਕਤੀ ਨੂੰ ਟੌਰੰਗਾ ਹਸਪਤਾਲ ਲਿਜਾਇਆ ਗਿਆ ਸੀ।
