[gtranslate]

ਆਈਸਕ੍ਰੀਮ ਖਾਣ ਦੇ ਚੱਕਰ ‘ਚ ਪਾਇਲਟ ਦਾ ਕਾਰਾ !! ਸ਼ਹਿਰ ਦੇ ਵਿਚਕਾਰ ਕਰਵਾ ਦਿੱਤੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Pilot lands his helicopter in a school parking

ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਕਈ ਵਾਰ ਸ਼ੌਕ ਵੀ ਮਹਿੰਗਾ ਪੈ ਜਾਂਦਾ ਹੈ। ਸ਼ੌਕ ਦਾ ਇੱਕ ਅਨੋਖਾ ਕਾਰਨਾਮਾ ਹੁਣ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਆਪਣਾ ਸ਼ੌਕ ਪੂਰਾ ਕਰਨ ਦੇ ਚੱਕਰ ‘ਚ ਵਿਅਕਤੀ ਹੱਦ ਤੋਂ ਪਾਰ ਚਲੇ ਗਿਆ। ਅਜਿਹਾ ਹੀ ਇੱਕ ਅਜੀਬ ਮਾਮਲਾ ਕੈਨੇਡਾ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਛੋਟੇ ਸ਼ਹਿਰ ਦੇ ਵਿਚਕਾਰ, ਪਾਇਲਟ ਨੇ ਆਈਸ ਕਰੀਮ ਖਾਣ ਲਈ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ। ਪਰ, ਉਸਨੂੰ ਆਪਣੇ ਸ਼ੌਕ ਨੂੰ ਪੂਰਾ ਕਰਨਾ ਮਹਿੰਗਾ ਵੀ ਪੈ ਗਿਆ। ਪੁਲਿਸ ਨੇ ਪਾਇਲਟ ਦੇ ਖਿਲਾਫ ਗੈਰਕਨੂੰਨੀ ਲੈਂਡਿੰਗ ਦੇ ਲਈ ਮਾਮਲਾ ਦਰਜ ਕੀਤਾ ਹੈ। 31 ਜੁਲਾਈ ਨੂੰ, ਟਿਸਡੇਲ ਦੇ ਵਸਨੀਕਾਂ ਨੇ ਇੱਕ ਲਾਲ ਹੈਲੀਕਾਪਟਰ ਨੂੰ ਸ਼ਹਿਰ ਦੀ ਇਕਲੌਤੀ ਡੇਅਰੀ ਕਵੀਨ ਦੇ ਨੇੜੇ ਇੱਕ ਪਾਰਕਿੰਗ ਖੇਤਰ ਵਿੱਚ ਉਤਰਦੇ ਹੋਏ ਵੇਖਿਆ, ਜਿਸਦੇ ਉੱਤਰਣ ਸਾਰ ਹੀ ਧੂੜ ਅਤੇ ਮਲਬੇ ਨੇ ਅਸਮਾਨ ਨੂੰ ਢੱਕ ਦਿੱਤਾ। ਸ਼ੁਰੂ ਵਿੱਚ ਕੁੱਝ ਲੋਕਾਂ ਨੇ ਗਲਤੀ ਨਾਲ ਇਸ ਨੂੰ ਏਅਰ ਐਂਬੂਲੈਂਸ ਸਮਝ ਲਿਆ ਕਿਉਂਕਿ ਇਸਦਾ ਰੰਗ ਮੈਡੀਕਲ ਐਮਰਜੈਂਸੀ ਲਈ ਵਰਤੀ ਜਾਂਦੀ ਸੂਬਾਈ ਏਅਰ ਐਂਬੂਲੈਂਸ ਵਰਗਾ ਸੀ।

ਜਦੋਂ ਮੌਕੇ ‘ਤੇ ਮੌਜੂਦ ਟਿਸਡੇਲ ਦੇ ਮੇਅਰ ਨੇ ਲਾਲ ਰੰਗ ਦੇ ਹੈਲੀਕਾਪਟਰ ਨੂੰ ਦੇਖਿਆ, ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਇੱਕ ਏਅਰ ਐਂਬੂਲੈਂਸ ਹੈ। ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ ਫੋਟੋ ਵਿੱਚ, ਪਾਰਕਿੰਗ ਖੇਤਰ ਦੇ ਵਿਚਕਾਰ ਇੱਕ ਲਾਲ ਰੰਗ ਦਾ ਜਹਾਜ਼ ਵੇਖਿਆ ਜਾ ਸਕਦਾ ਹੈ। ਖੱਬੇ ਪਾਸੇ ਡੇਅਰੀ ਕਵੀਨ ਦੀ ਪਛਾਣ ਦਿਖਾਈ ਦਿੰਦੀ ਹੈ। ਪਾਇਲਟ ਦਾ ਇਹ ਅਨੋਖਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ। ਅਮਰੀਕੀ ਫਾਸਟ-ਫੂਡ ਰੈਸਟੋਰੈਂਟ ਡੇਅਰੀ ਕਵੀਨ ਦੀ ਕੈਨੇਡਾ ਵਿੱਚ ਇੱਕ ਸ਼ਾਖਾ ਹੈ। ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ, ਯਾਤਰੀ ਡੇਅਰੀ ਕਵੀਨ ਵਿੱਚ ਦਾਖਲ ਹੋਇਆ। ਪਰ ਜਦੋਂ ਮੇਅਰ ਨੇ ਯਾਤਰੀ ਨੂੰ ਆਈਸਕ੍ਰੀਮ ਕੇਕ ਦੇ ਨਾਲ ਰੈਸਟੋਰੈਂਟ ਤੋਂ ਬਾਹਰ ਜਾਂਦੇ ਵੇਖਿਆ ਤਾਂ ਉਨ੍ਹਾਂ ਨੇ ਪਛਾਣ ਲਿਆ ਕਿ ਜਹਾਜ਼ ਦਾ ਮਿਸ਼ਨ ਕੁੱਝ ਵੱਖਰਾ ਸੀ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਤੰਜ ਕਸਦਿਆਂ ਕਿਹਾ ਕਿ ਪਾਇਲਟ ਭੁੱਖ ਨਾਲ ਮਰ ਰਿਹਾ ਹੋਵੇਗਾ। ਪਾਇਲਟ ਦੀ ਪਛਾਣ ਬਾਅਦ ਵਿੱਚ 34 ਸਾਲਾ ਲੀਰੋਏ ਵਜੋਂ ਹੋਈ ਹੈ। ਉਸ ਕੋਲ ਉਡਾਣ ਭਰਨ ਦਾ ਲਾਇਸੈਂਸ ਸੀ, ਪਰ ਅਧਿਕਾਰੀਆਂ ਅਨੁਸਾਰ ਜਾਂਚ ਤੋਂ ਪਤਾ ਲੱਗਾ ਕਿ ਲੈਂਡਿੰਗ ਐਮਰਜੈਂਸੀ ਨਹੀਂ ਸੀ। ਹੁਣ ਦੋਸ਼ੀ ਪਾਇਲਟ ਨੂੰ 7 ਸਤੰਬਰ ਨੂੰ ਮੇਲਫੋਰਟ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

Leave a Reply

Your email address will not be published. Required fields are marked *