ਮੌਜੂਦਾ ਸਮੇਂ ‘ਚ ਨਸ਼ਾ ਤਸਕਰ ਤਕਰੀਬਨ ਹਰ ਦੇਸ਼ ਦੀ ਸਮੱਸਿਆ ਬਣੇ ਹੋਏ ਹਨ। ਉੱਥੇ ਹੀ ਹੁਣ ਤਸਕਰੀ ਦੇ ਨਾਲ ਜੁੜਿਆ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਹੈ। ਤੁਸੀ ਵੀ ਕਹਾਣੀਆਂ ਵਿੱਚ ਕਬੂਤਰਾਂ ਦਾ ਜ਼ਿਕਰ ਅਕਸਰ ਸੁਣਿਆ ਹੋਵੇਗਾ, ਜੋ ਪੁਰਾਣੇ ਸਮਿਆਂ ‘ਚ ਚਿੱਠੀਆਂ ਪਹੁੰਚਾਉਣ ਦਾ ਕੰਮ ਕਰਦੇ ਹਨ। ਫ਼ਿਲਮਾਂ ਵਿੱਚ ਵੀ ਕਬੂਤਰਾਂ ਰਾਹੀਂ ਇਧਰੋਂ-ਉਧਰ ਤੱਕ ਚਿੱਠੀਆਂ ਪਹੁੰਚਾਈਆਂ ਜਾਂਦੀਆਂ ਦਿਖਾਈਆਂ ਜਾਂਦੀਆਂ ਹਨ, ਪਰ ਅੱਜ ਅਸੀਂ ਇੱਕ ਅਜਿਹੇ ਕਬੂਤਰ ਬਾਰ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀ ਵੀ ਸੋਚਾਂ ‘ਚ ਪੈ ਜਾਵੋਂਗੇ, ਦਰਅਸਲ ਕੈਨੇਡਾ ਦੀ ਜੇਲ ‘ਚ ਨਸ਼ੇ ਨਾਲ ਭਰੇ ਇੱਕ ਛੋਟੇ ਜਿਹੇ ਬੈਗ ਨਾਲ ਕਬੂਤਰ ਫੜਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਪਿਛਲੇ ਮਹੀਨੇ 29 ਦਸੰਬਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਐਬਟਸਫੋਰਡ ਜੇਲ੍ਹ ਵਿੱਚ ਵਾਪਰੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਬੂਤਰ ਨੂੰ ਇੱਕ ਛੋਟੇ ਬੈਗ ਨਾਲ ਫੜਿਆ ਗਿਆ ਸੀ, ਜਿਸ ਦੇ ਅੰਦਰ ਕ੍ਰਿਸਟਲ ਮੈਥ ਪਾਇਆ ਗਿਆ ਸੀ।
ਇੱਕ ਨਿਊਜ਼ ਚੈੱਨਲ ਨਾਲ ਗੱਲ ਕਰਦੇ ਹੋਏ, ਕੈਨੇਡੀਅਨ ਸੁਧਾਰਾਂ ਦੀ ਯੂਨੀਅਨ ਦੇ ਪੈਸੀਫਿਕ ਖੇਤਰ ਦੇ ਪ੍ਰਧਾਨ ਜੌਨ ਰੈਂਡਲ ਨੇ ਕਿਹਾ, ‘ਪੈਸੀਫਿਕ ਇੰਸਟੀਚਿਊਸ਼ਨ ਦੀਆਂ ਕੰਧਾਂ ਦੇ ਅੰਦਰ ਇੱਕ ਕਬੂਤਰ ਛੁਪਿਆ ਹੋਇਆ ਸੀ ਅਤੇ ਇਸ ਦੇ ਨਾਲ ਇੱਕ ਛੋਟਾ ਜਿਹਾ ਬੈਗ ਬੰਨ੍ਹਿਆ ਹੋਇਆ ਸੀ, ਜੋ ਇੱਕ ਬੈਕਪੈਕ ਜਾਪਦਾ ਹੈ। ਰੈਂਡਲ ਮੁਤਾਬਿਕ ਕ੍ਰਿਸਟਲ ਮੇਥ ਇੱਕ ਬੈਕਪੈਕ ਵਿੱਚ ਲੁਕੋਇਆ ਹੋਇਆ ਸੀ ਜਿਸ ਨੂੰ ਕਬੂਤਰ ਲੈ ਜਾ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਕਬੂਤਰ ਨੇੜੇ ਇੱਕ ਵਿਹੜੇ ਵਿੱਚ ਬੈਠਾ ਸੀ ਜਿੱਥੇ ਅਧਿਕਾਰੀ ਬੰਦ ਕੈਦੀ ਯੂਨਿਟ ਦੇ ਵਿਹੜੇ ਵਿੱਚੋਂ ਇੱਕ ਵਿੱਚ ਖੜ੍ਹੇ ਸਨ। ਹਰ ਰੋਜ਼ ਕੈਦੀ ਇਸ ਵਿਹੜੇ ਵਿੱਚ ਘੁੰਮਣ, ਖੇਡਾਂ ਖੇਡਣ ਜਾਂ ਕੁਝ ਤਾਜ਼ੀ ਹਵਾ ਲੈਣ ਲਈ ਆਉਂਦੇ ਹਨ। ਇਸ ਦੌਰਾਨ ਅਧਿਕਾਰੀਆਂ ਨੇ ਇੱਕ ਭੂਰੇ ਰੰਗ ਦਾ ਪੰਛੀ ਦੇਖਿਆ, ਜਿਸ ਦੀ ਪਿੱਠ ‘ਤੇ ਇੱਕ ਛੋਟਾ ਜਿਹਾ ਪੈਕੇਜ ਸੀ।ਇਸ
ਦੌਰਾਨ ਅਧਿਕਾਰੀਆਂ ਨੇ ਕਬੂਤਰ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਫੜਿਆ ਅਤੇ ਕਬੂਤਰ ਦੇ ਨਾਲ ਬੰਨ੍ਹਿਆ ਨਸ਼ਾ ਉਤਾਰ ਕੇ ਉਸ ਨੂੰ ਆਜ਼ਾਦ ਕਰ ਦਿੱਤਾ।