ਇੱਕ ਨਵੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਆਕਲੈਂਡ ਬੱਸ ਡਰਾਈਵਰਾਂ ਨੇ ਮਈ ਅਤੇ ਜੂਨ ਵਿੱਚ ਲਗਭਗ ਹਰ ਤਿੰਨ ਦਿਨਾਂ ਵਿੱਚ ਇੱਕ ਹਮਲੇ ਜਾਂ ਧਮਕੀ ਦੀ ਰਿਪੋਰਟ ਦਰਜ ਕਰਵਾਈ ਹੈ, ਕਿਉਂਕਿ ਦੁਰਵਿਵਹਾਰ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਹੋਇਆ ਹੈ। ਉੱਥੇ ਹੀ ਡਰਾਈਵਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਗਲੇ ਦੋ ਸਾਲਾਂ ‘ਚ ਬੱਸਾਂ ਲਈ ਸੁਰੱਖਿਆ ਸ਼ੀਲਡਾਂ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਕਿ ਉਹ ਡਰਾਈਵਰਾਂ ਅਤੇ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ “ਹਰ ਸੰਭਵ ਕੋਸ਼ਿਸ਼” ਕਰ ਰਹੇ ਹਨ। ਜੇਕਰ ਪਿਛਲੇ 2 ਮਹੀਨਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ “ਸਰੀਰਕ ਹਮਲੇ” ਦੀਆਂ 18 ਤੇ verbal abuse ਦੀਆਂ 29 ਘਟਨਾਵਾਂ ਦੀ ਆਕਲੈਂਡ ਟ੍ਰਾਂਸਪੋਰਟ (ਏ.ਟੀ.) ਨੂੰ ਰਿਪੋਰਟ ਦਿੱਤੀ ਗਈ ਹੈ।
![](https://www.sadeaalaradio.co.nz/wp-content/uploads/2024/07/WhatsApp-Image-2024-07-27-at-7.52.47-AM-950x534.jpeg)