ਜੇਕਰ ਤੁਸੀ ਵੀ ਹਰ ਵੇਲੇ ਆਪਣੀ ਜੇਬ ਦੇ ਵਿੱਚ ਮੋਬਾਈਲ ਫੋਨ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ, ਦਰਅਸਲ ਮੋਬਾਈਲ ਫੋਨ ਨਾਲ ਜੁੜੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਨੇ। ਸਕਰੀਨ ‘ਤੇ ਤੁਹਾਨੂੰ ਇੱਕ ਬਜ਼ੁਰਗ ਦਿਖਾਈ ਦੇ ਰਿਹਾ ਹੋਵੇਗਾ ਜੋ ਅਰਾਮ ਨਾਲ ਬੈਠ ਚਾਹ ਪੀ ਰਿਹਾ ਹੈ, ਪਰ ਇਸ ਬਜ਼ੁਰਗ ਦੀ ਚਾਹ ਦਾ ਮਜ਼ਾ ਓਦੋਂ ਕਿਰਕਿਰਾ ਹੋ ਗਿਆ ਜਦੋਂ ਅਚਾਨਕ ਹੀ ਬਜ਼ੁਰਗ ਦੀ ਜੇਬ ‘ਚ ਪਿਆ ਮੋਬਾਈਲ ਫੋਨ ਬਲਾਸਟ ਹੋ ਗਿਆ। ਧਮਾਕੇ ਤੋਂ ਬਾਅਦ ਅਚਾਨਕ ਫੋਨ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਬਜ਼ੁਰਗ ਦੇ ਕੱਪੜਿਆਂ ਨੂੰ ਅੱਗ ਲੱਗ ਗਈ, ਪਰ ਰਾਹਤ ਦੀ ਗੱਲ ਇਹ ਹੈ ਕਿ ਬਜ਼ੁਰਗ ਅੱਗ ਨਾਲ ਝੁਲਸਣ ਤੋਂ ਵਾਲ-ਵਾਲ ਬਚ ਗਿਆ। ਪਰ ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ। ਦੱਸ ਦੇਈਏ ਇਹ ਮਾਮਲਾ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਤੇ ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਕੁੱਝ ਸਥਾਨਕ ਚੈਨਲਾਂ ਨੇ ਬਜ਼ੁਰਗ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਨ੍ਹਾਂ ਨੇ ਇਹ ਫੋਨ ਇੱਕ ਸਾਲ ਪਹਿਲਾਂ ਹੀ ਇੱਕ ਦੁਕਾਨ ਤੋਂ ਇੱਕ ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਜੋ ਫਟਿਆ ਹੈ ਇਹ ਇੱਕ ਆਮ ਕੀਪੈਡ ਫ਼ੋਨ ਸੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੋਨ ਦੀ ਬੈਟਰੀ ਖਰਾਬ ਹੋਣ ਕਾਰਨ ਇਹ ਧਮਾਕਾ ਹੋਇਆ ਹੈ।
