ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੇ ਇੱਕ ਬਿਆਨ ਅਨੁਸਾਰ ਇੱਕ ਵਾਰ ਫਿਰ ਆਮ ਲੋਕਾਂ ਨੂੰ ਵੱਡੀ ਰਾਹਤ ਦੀ ਆਸ ਬੱਝੀ ਹੈ। ਜੀ ਹਾਂ, ਆਉਣ ਵਾਲੇ ਦਿਨਾਂ ‘ਚ ਪੈਟਰੋਲ ਦੀ ਕੀਮਤ ‘ਚ 5 ਰੁਪਏ ਤੱਕ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਉਥੇ ਹੀ ਦੇਸ਼ ‘ਚ ਡੀਜ਼ਲ 2 ਰੁਪਏ ਸਸਤਾ ਹੋ ਸਕਦਾ ਹੈ। ਪੈਟਰੋਲੀਅਮ ਮੰਤਰੀ ਨੇ ਖੁਦ ਆਪਣੇ ਐਕਸ ਹੈਂਡਲ ਰਾਹੀਂ ਇਹ ਸੰਕੇਤ ਦਿੱਤਾ ਹੈ। ਪਿਛਲੀ ਵਾਰ ਮਾਰਚ ਮਹੀਨੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਮੌਜੂਦਾ ਸਮੇਂ ‘ਚ ਕੱਚੇ ਤੇਲ ਦੀ ਕੀਮਤ 71 ਡਾਲਰ ਪ੍ਰਤੀ ਬੈਰਲ ‘ਤੇ ਨਜ਼ਰ ਆ ਰਹੀ ਹੈ।
ਹਰਦੀਪ ਸਿੰਘ ਪੁਰੀ ਨੇ ਆਪਣੇ ਐਕਸ ਹੈਂਡਲ ‘ਤੇ ਕਿਹਾ ਕਿ ਧਨਤੇਰਸ ਦੇ ਸ਼ੁਭ ਮੌਕੇ ‘ਤੇ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੇ ਗਏ ਵੱਡੇ ਤੋਹਫੇ ਦਾ ਹਾਰਦਿਕ ਸੁਆਗਤ ਹੈ! 7 ਸਾਲਾਂ ਤੋਂ ਚੱਲ ਰਹੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਤੇਲ ਕੰਪਨੀਆਂ ਦੁਆਰਾ ਦੂਰ-ਦੁਰਾਡੇ ਸਥਾਨਾਂ (ਤੇਲ ਮਾਰਕੀਟਿੰਗ ਕੰਪਨੀਆਂ ਦੇ ਪੈਟਰੋਲ ਅਤੇ ਡੀਜ਼ਲ ਡਿਪੂਆਂ ਤੋਂ ਦੂਰ) ‘ਤੇ ਸਥਿਤ ਖਪਤਕਾਰਾਂ ਨੂੰ ਲਾਭ ਪਹੁੰਚਾਉਣ ਲਈ ਅੰਤਰ-ਰਾਜੀ ਮਾਲ ਢੋਆ-ਢੁਆਈ ਨੂੰ ਤਰਕਸੰਗਤ ਬਣਾਉਣ ਲਈ ਵੀ ਇੱਕ ਵੱਡਾ ਫੈਸਲਾ ਲਿਆ ਗਿਆ ਹੈ।