ਨਿਊਜ਼ੀਲੈਂਡ ਵਾਸੀ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਪਰ ਹੁਣ ਦੇਸ਼ ਵਾਸੀਆਂ ਨੂੰ ਥੋੜੀ ਰਾਹਤ ਮਿਲਣ ਵਾਲੀ ਹੈ। ਦਰਅਸਲ ਮਹਿੰਗੇ ਭਾਅ ਪੈਟਰੋਲ ਖਰੀਦ ਰਹੇ ਨਿਊਜ਼ੀਲੈਂਡ ਵਾਸੀਆਂ ਨੂੰ ਕ੍ਰਿਸਮਿਸ ਤੋਂ ਪਹਿਲਾ ਕੀਮਤਾਂ ‘ਚ ਥੋੜੀ ਰਾਹਤ ਮਿਲੇਗੀ ਯਾਨੀ ਕਿ ਦੇਸ਼ ‘ਚ ਪੈਟਰੋਲ ਸਸਤਾ ਹੋਣ ਜਾ ਰਿਹਾ ਹੈ। ਕਰੂਡ ਆਇਲ ਦੀ ਕੀਮਤ ‘ਚ ਆਈ ਕਮੀ ਦੇ ਕਾਰਨ ਲੋਕਾਂ ਨੂੰ ਵੀ ਪੈਟਰੋਲ ਸਸਤੇ ਭਾਅ ‘ਚ ਮਿਲੇਗਾ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈਟਰੋਲ 5 ਸੈਂਟ ਸਸਤਾ ਹੋ ਚੁੱਕਾ ਹੈ ਤੇ ਹੁਣ ਹੋਰ ਰਾਹਤ ਮਿਲਣ ਵਾਲੀ ਹੈ।
