ਨਿਊਜ਼ੀਲੈਂਡ ਵਾਸੀ ਵੀ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਨੇ ਉੱਥੇ ਹੀ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਆਉਣ ਵਾਲੇ ਦਿਨਾਂ ‘ਚ ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਕਿਉਂਕ ਗਲੋਬਲ ਲੇਵਲ ‘ਤੇ ਘਟਾਈ ਗਈ ਆਇਲ ਪ੍ਰੋਡਕਸ਼ਨ ਅਤੇ ਰੂਸ ਦੇ ਆਇਲ ਟੈਂਕਰਾਂ ‘ਤੇ ਲਾਈ ਸੈਂਕਸ਼ਨ ਦੇ ਚਲਦਿਆਂ ਪੈਟਰੋਲ ਦੇ ਰੇਟ ਵੱਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਿਸ ਕਾਰਨ ਪਹਿਲਾਂ ਤੋਂ ਹੀ ਵਧੀ ਹੋਈ ਕੋਸਟ ਆਫ ਲੀਵਿੰਗ ਤੇ ਵਧੀਆਂ ਵਿਆਜ ਦਰਾਂ ਦੇ ਭਾਰ ਦਾ ਸਾਹਮਣਾ ਕਰ ਰਹੇ ਲੋਕਾਂ ‘ਤੇ ਇੱਕ ਹੋਰ ਭਾਰ ਵਧੇਗਾ। ਜੇਕਰ ਤੇਲ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਹੈ ਤਾਂ ਲੋਕਾਂ ਦੇ ਬਜਟ ‘ਤੇ ਇਸ ਦਾ ਸਿੱਧਾ ਅਸਰ ਪਏਗਾ।
![petrol price in new zealand](https://www.sadeaalaradio.co.nz/wp-content/uploads/2022/10/7c290367-1d6b-4088-90fd-3b47d82400a5-950x499.jpeg)