ਲੰਮੇ ਸਮੇਂ ਤੋਂ ਨਿਊਜ਼ੀਲੈਂਡ ਵਾਸੀਆਂ ਨੂੰ ਪੈਟਰੋਲ ਅਤੇ ਡੀਜ਼ਲ ਮਹਿੰਗੇ ਭਾਅ ‘ਤੇ ਖਰੀਦਣੇ ਪੈ ਰਹੇ ਹਨ। ਇਸ ਦੌਰਾਨ ਹੁਣ ਪੈਟਰੋਲ ਅਤੇ ਡੀਜ਼ਲ ਸਬੰਧੀ ਨਿਊਜੀਲੈਂਡ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਹੁਣ ਕਾਮਰਸ ਕਮਿਸ਼ਨ ਵਲੋਂ ਤੈਅ ਜਾਣਗੇ। ਇਸ ਸਬੰਧੀ ਸਰਕਾਰ ਨੇ ਜਰੂਰੀ ਕਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਫਿਊਲ ਕੰਪਨੀਆਂ ਹੱਦੋ ਵੱਧ ਮੁਨਾਫ਼ਾ ਨਹੀਂ ਕਮਾ ਸਕਣਗੀਆਂ ਉੱਥੇ ਹੀ ਨਿਊਜੀਲੈਂਡ ਵਾਸੀਆਂ ਦੀਆਂ ਜੇਬਾਂ ‘ਤੇ ਵੀ ਭਰ ਘਟੇਗਾ।
ਜੇਕਰ ਮੌਜੂਦਾ ਸਮੇਂ ਕਰੀਏ ਤਾਂ ਹੋਲਸੇਲ ਫਿਊਲ ਸਪਲਾਈ ਕਰਨ ਵਾਲਿਆਂ ਦੇ ਵੱਲੋਂ ਰੋਜ਼ਾਨਾ ਦੇ ਆਧਾਰ ‘ਤੇ ਰੇਟ ਜਾਰੀ ਕੀਤੇ ਜਾਂਦੇ ਹਨ, ਪਰ ਅਗਲੇ ਸਾਲ ਤੋਂ ਕਾਮਰਸ ਕਮਿਸ਼ਨ ਇਸ ‘ਤੇ ਸਿੱਧਾ ਫੈਸਲਾ ਲਏਗਾ, ਬਸ਼ਰਤੇ ਫਿਊਲ ਦੇ ਮੁੱਲ ਨਿਊਜੀਲੈਂਡ ਵਾਸੀਆਂ ਲਈ ਜਿਆਦਾ ਸਮਝੇ ਜਾਣ। ਜ਼ਿਕਰਯੋਗ ਹੈ ਕਿ ਨਿਊਜੀਲੈਂਡ ਸਰਕਰ ਦੇ ਇਸ ਫੈਸਲੇ ਦਾ ਕਾਰਨ ਦੇਸ਼ ਵਾਸੀਆਂ ਨੂੰ ਸਹੀ ਮੁੱਲ ‘ਤੇ ਪੈਟਰੋਲ ਅਤੇ ਡੀਜ਼ਲ ਮੁੱਹਈਆ ਕਰਵਾਉਣਾ ਕਰਵਾਉਣਾ ਹੈ।