ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਦਰਅਸਲ ਕੋਸਟ ਆਫ ਲੀਵਿੰਗ ਕ੍ਰਾਈਸਸ ਦਾ ਸਾਹਮਣਾ ਕਰ ਰਹੇ ਆਕਲੈਂਡ ਵਾਸੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ ‘ਚ ਕੀਤੀ ਗਈ ਕਟੌਤੀ ਨੇ ਸੁਖ ਦਾ ਸਾਹ ਦਵਾਇਆ ਹੈ। ਆਕਲੈਂਡ ‘ਚ ਸੋਮਵਾਰ ਤੋਂ ਪੈਟਰੋਲ ਅਤੇ ਡੀਜ਼ਲ11.5 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਸਤੇ ਹੋ ਗਏ ਹਨ। ਰਿਪੋਰਟਾਂ ਮੁਤਾਬਿਕ ਆਕਲੈਂਡ ‘ਚ ਰੀਜਨਲ ਫਿਊਲ ਟੈਕਸ ਖ਼ਤਮ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਇਹ ਕਟੌਤੀ ਕੀਤੀ ਗਈ ਹੈ।
