ਆਕਲੈਂਡ ਉਪਨਗਰ Hillsborough ਦੇ ਵਿੱਚ ਪੁਲਿਸ ਦੁਆਰਾ ਗੋਲੀ ਮਾਰੇ ਜਾਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਹੈ। ਇਹ ਮਾਮਲਾ ਵੀਰਵਾਰ ਸਵੇਰੇ 9 ਵਜੇ ਦੇ ਕਰੀਬ Ōtāhuhu ਵਿੱਚ ਇੱਕ ਸ਼ੱਕੀ ਵਾਹਨ ਦੇ ਪੁਲਿਸ ਕੋਲੋਂ ਭੱਜਣ ਦੇ ਬਾਅਦ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ Hillsborough ਦੇ Lilac Grove ‘ਤੇ ਰੁਕਿਆ ਅਤੇ ਬੰਦੂਕ ਰੱਖਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ।
ਗੱਡੀ ‘ਚ ਸਵਾਰ ਇੱਕ ਹੋਰ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਸਬੰਧੀ ਹੋਰ ਲੋਕਾਂ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ। ਖੇਤਰ ਦੇ ਵਿੱਚ ਇਸ ਘਟਨਾ ਤੋਂ ਬਾਅਦ ਇਸ ਵੇਲੇ ਪੁਲਿਸ ਦੀ ਭਾਰੀ ਗਿਣਤੀ ਵਿੱਚ ਮੌਜੂਦਗੀ ਹੈ। ਸੇਂਟ ਜੌਨ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਵਿੱਚ ਪਹੁੰਚਾਇਆ ਹੈ। ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਦਾ ਘਟਨਾ ਸਥਾਨ ‘ਤੇ ਇਲਾਜ ਕੀਤਾ ਗਿਆ।