ਵੈਲਿੰਗਟਨ ਵਿੱਚ docked ਹੋਈ ਬਲੂਬ੍ਰਿਜ ਫੈਰੀ ‘ਤੇ ਇੱਕ ਵਾਹਨ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਫੈਰੀ ਵਰਕਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਸੀ, ਅਤੇ ਉਸ ਦਾ ਫਸਟ ਏਡ ਨਾਲ ਇਲਾਜ ਕੀਤਾ ਗਿਆ ਸੀ। ਵੈਲਿੰਗਟਨ ਫ੍ਰੀ ਐਂਬੂਲੈਂਸ ਮੌਕੇ ‘ਤੇ ਸੀ ਅਤੇ ਕਿਹਾ ਕਿ ਉਹ ਜ਼ਖਮੀ ਵਿਅਕਤੀ ਨੂੰ ਵੈਲਿੰਗਟਨ ਹਸਪਤਾਲ ਲੈ ਕੇ ਗਏ ਸੀ। ਮੈਰੀਟਾਈਮ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਸਟਾਫ ਮੈਂਬਰ ਸਵੇਰੇ 7 ਵਜੇ ਤੋਂ ਬਾਅਦ ਸਟਰੇਟਸਮੈਨ ਦੇ ਮੁੱਖ ਵਾਹਨ ਦੇ ਡੈੱਕ ‘ਤੇ ਜ਼ਖਮੀ ਹੋ ਗਿਆ ਸੀ।
