ਪੁਲਿਸ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਦੁਪਹਿਰ ਓਟਾਗੋ ਵਿੱਚ ਸਟੇਟ ਹਾਈਵੇਅ 1 ‘ਤੇ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੁਲਿਸ ਨੂੰ ਦੁਪਹਿਰ ਕਰੀਬ 1.30 ਵਜੇ ਕਲੂਥਾ ਜ਼ਿਲ੍ਹੇ ਦੇ ਕਲੇਰੈਂਡਨ ਨੇੜੇ ਵਾਇਹੋਲਾ ਹਾਈਵੇਅ ‘ਤੇ ਹਾਦਸੇ ਲਈ ਬੁਲਾਇਆ ਗਿਆ ਸੀ। ਇਸ ਮਗਰੋਂ “ਦੋ ਲੋਕਾਂ ਨੂੰ ਦਰਮਿਆਨੀ ਅਤੇ ਮਾਮੂਲੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ।” ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।
