ਵੀਰਵਾਰ ਸ਼ਾਮ ਨੂੰ ਪੋਰੀਰੂਆ ਦੇ ਇੱਕ ਘਰ ‘ਚ ਕਾਰ ਦੇ ਟਕਰਾਉਣ ਕਾਰਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਕਿਹਾ ਕਿ ਹਾਦਸਾ ਇੱਕ ਸਿੰਗਲ-ਵਾਹਨ ਨਾਲ ਹੋਇਆ ਅਤੇ ਵਾਰਸਪ੍ਰਾਈਟ ਐਵੇਨਿਊ, ਕੈਨਨਸ ਕ੍ਰੀਕ ‘ਤੇ ਰਾਤ 8 ਵਜੇ ਤੋਂ ਬਾਅਦ ਵਾਪਰਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ, “ਸੜਕ ‘ਤੇ ਜਾਂਦੀ ਇੱਕ ਕਾਰ ਇੱਕ ਘਰ ਨਾਲ ਟਕਰਾ ਗਈ ਜਿਸ ਕਾਰਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ।” ਪੁਲਿਸ ਜ਼ਖਮੀ ਵਿਅਕਤੀ ਦੀ ਸਥਿਤੀ ਦਾ ਪਤਾ ਨਹੀਂ ਲਗਾ ਸਕੀ। ਹਾਲਾਂਕਿ ਇਸ ਹਾਦਸੇ ਦਾ ਕਾਰਨ ਕੀ ਰਿਹਾ ਹੈ ਇਸ ਸਬੰਧੀ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।