ਕ੍ਰਾਈਸਟਚਰਚ ਦੇ ਉਪਨਗਰ ਯਲਡਹਰਸਟ ਵਿੱਚ ਇੱਕ ਸੰਭਾਵੀ ਧਮਾਕੇ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਹ ਘਟਨਾ semi-rural ਉਪਨਗਰ ਵਿੱਚ ਸਵੇਰੇ 11.20 ਵਜੇ ਦੇ ਕਰੀਬ ਵਾਪਰੀ ਦੱਸੀ ਜਾਂ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਪੌਂਡ ਰੋਡ ‘ਤੇ ਕੰਮ ਵਾਲੀ ਥਾਂ ‘ਤੇ ਵਾਪਰਿਆ ਹੈ। ਸੇਂਟ ਜੌਹਨ ਐਂਬੂਲੈਂਸ ਨੇ ਦੋ ਐਂਬੂਲੈਂਸਾਂ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਮੈਨੇਜਰ ਨੂੰ ਘਟਨਾ ਸਥਾਨ ‘ਤੇ ਭੇਜਿਆ ਹੈ। ਵਰਕਸੇਫ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ ਕੇ ਇਹ ਧਮਾਕਾ ਕਿਸ ਕਾਰਨ ਹੋਇਆ ਹੈ ਇਹ ਅਜੇ ਸਪਸ਼ਟ ਨਹੀਂ ਕੀਤਾ ਗਿਆ।
