ਵੀਰਵਾਰ ਦੁਪਹਿਰ ਡੁਨੇਡਿਨ ਨੇੜੇ ਇੱਕ ਜਹਾਜ਼ ਹਾਦਸਾ ਵਾਪਰਿਆ ਹੈ। ਜਹਾਜ਼ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਨੂੰ moderate condition ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਦੇ ਕਰੀਬ ਡਿਊਕਸ ਆਰਡੀ, ਮੋਸਗੀਲ ਨੇੜੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਸੇਂਟ ਜੌਨ ਨੇ ਤੁਰੰਤ ਘਟਨਾ ਸਥਾਨ ‘ਤੇ ਇੱਕ ਐਂਬੂਲੈਂਸ ਭੇਜੀ ਸੀ ਅਤੇ ਇੱਕ ਵਿਅਕਤੀ ਨੂੰ moderate condition ਵਿੱਚ ਡੁਨੇਡਿਨ ਹਸਪਤਾਲ ਪਹੁੰਚਾਇਆ ਸੀ।
![](https://www.sadeaalaradio.co.nz/wp-content/uploads/2023/08/IMG-20230824-WA0004-950x535.jpg)