ਵੈਲਿੰਗਟਨ ਅਪਾਰਟਮੈਂਟ ਬਿਲਡਿੰਗ ਵਿੱਚ ਲਿਥੀਅਮ ਆਇਨ ਬੈਟਰੀ ਫਟਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਹੈ। ਅਪਾਰਟਮੈਂਟ ਵਿੱਚ ਜਦੋਂ ਵਿਅਕਤੀ ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰ ਰਿਹਾ ਸੀ ਤਾਂ ਇਸ ਦੌਰਾਨ ਬੈਟਰੀ ਫਟ ਗਈ, ਜਿਸ ਕਾਰਨ ਅੱਗ ਲੱਗ ਗਈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 5.50 ਵਜੇ ਦੇ ਕਰੀਬ ਟੋਰੀ ਸੇਂਟ, ਟੇ ਐਰੋ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਘਟਨਾ ਕੰਟਰੋਲਰ ਮਾਈਕ ਡੋਮਬਰੋਸਕੀ ਨੇ ਕਿਹਾ ਕਿ ਪਹੁੰਚਣ ‘ਤੇ ਅਮਲੇ ਨੇ ਦੇਖਿਆ ਕਿ ਪਹਿਲੀ ਮੰਜ਼ਿਲ ‘ਤੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗੀ ਸੀ।
ਮਾਈਕ ਡੋਂਬਰੋਸਕੀ ਨੇ ਦੱਸਿਆ ਕਿ, “ਦੋ ਸਪ੍ਰਿੰਕਲਰ ਐਕਟੀਵੇਟ ਕੀਤੇ ਗਏ ਸਨ ਅਤੇ ਅਮਲੇ ਨੇ ਅੱਗ ਬੁਝਾਉਣ ਲਈ ਅਪਾਰਟਮੈਂਟ ਵਾਟਰ ਸਿਸਟਮ ਨਾਲ ਜੁੜੇ ਹੌਜ਼ਾਂ ਦੀ ਵਰਤੋਂ ਕੀਤੀ ਸੀ।” “ਵੈਲਿੰਗਟਨ ਫ੍ਰੀ ਐਂਬੂਲੈਂਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਹੈ।” ਡੋਮਬਰੋਸਕੀ ਨੇ ਕਿਹਾ ਕਿ ਉਹ ਇਹਨਾਂ ਬੈਟਰੀਆਂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਤਾਕੀਦ ਕਰਨਾ ਚਾਹੁੰਦੇ ਹਨ “ਕਿਉਂਕਿ ਇਹਨਾਂ ਨੂੰ ਸਹੀ ਢੰਗ ਨਾਲ ਸਟੋਰ, ਚਾਰਜ, ਵਰਤੇ ਜਾਂ ਨਿਪਟਾਰਾ ਨਾ ਕਰਨ ‘ਤੇ ਅੱਗ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ “ਸਿਰਫ਼ ਡਿਵਾਈਸ ਨਾਲ ਸਪਲਾਈ ਕੀਤੇ ਚਾਰਜਰਾਂ ਦੀ ਵਰਤੋਂ ਕਰੋ, ਉਹਨਾਂ ਨੂੰ ਜਲਣਸ਼ੀਲ ਸਤਹਾਂ ‘ਤੇ ਜਾਂ ਨੇੜੇ ਚਾਰਜ ਨਾ ਕਰੋ, ਅਤੇ ਲਿਥੀਅਮ-ਆਇਨ ਬੈਟਰੀਆਂ ਜਾਂ ਡਿਵਾਈਸਾਂ ਨੂੰ ਲੰਬੇ ਸਮੇਂ ਲਈ ਚਾਰਜ ਕਰਨ ਤੋਂ ਬਚੋ।”