ਪੁਲਿਸ ਦਾ ਕਹਿਣਾ ਹੈ ਕਿ ਵੈਲਿੰਗਟਨ ਉਪਨਗਰ ਮੀਰਾਮਾਰ ਦੇ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ। ਪੁਲਿਸ ਘਟਨਾ ਸਥਾਨ ‘ਤੇ ਹੈ ਅਤੇ ਤੋਤਾਰਾ ਰੋਡ ਅਤੇ ਨੇਪੀਅਰ ਸਟਰੀਟ ਦੇ ਕੋਨੇ ‘ਤੇ ਨਾਕੇ ਲਗਾਏ ਗਏ ਹਨ। ਦੁਪਹਿਰ 2 ਵਜੇ ਤੋਂ ਬਾਅਦ ਹੀ ਅਧਿਕਾਰੀਆਂ ਨੂੰ ਪਤੇ ‘ਤੇ ਬੁਲਾਇਆ ਗਿਆ ਸੀ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਸਨੇ ਤੋਤਾਰਾ ਰੋਡ ‘ਤੇ ਜਾਇਦਾਦ ਦੇ ਬਾਹਰ ਚਾਰ ਹਥਿਆਰਬੰਦ ਅਧਿਕਾਰੀਆਂ ਨੂੰ ਦੇਖਿਆ। ਫਿਲਹਾਲ ਪੁਲਿਸ ਵਿਅਕਤੀ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਇਸ ਮਸਲੇ ‘ਤੇ ਕੋਈ ਅਪਡੇਟ ਦੇ ਸਕਦੀ ਹੈ।