ਨਿਊਜ਼ੀਲੈਂਡ ਵਿੱਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿਊਜ਼ੀਲੈਂਡ ਵਿੱਚ ਆਏ ਦਿਨੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ, ਜਿਸ ਕਾਰਨ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਅੱਜ ਫਿਰ ਇੱਕ ਲਾਸ਼ ਪ੍ਰਾਪਤ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਕ੍ਰਾਈਸਟਚਰਚ ਉਪਨਗਰ ਵਿੱਚ ਖੜ੍ਹੀ ਕਾਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ।
ਹੂਨ ਹੇਅ (Hoon Hay) ਦੇ ਉਪਨਗਰ ਵਿੱਚ ਨੌਰਥਕ੍ਰਾਫਟ ਸੇਂਟ ‘ਤੇ ਸਵੇਰੇ 2 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਕਾਰ ਦੇ ਕੋਲ ਆਈਆਂ ਸਨ। ਪੁਲਿਸ ਦੇ ਬੁਲਾਰੇ ਨੇ ਕਿਹਾ, “ਡਰਾਈਵਰ ਮ੍ਰਿਤਕ ਸੀ ਅਤੇ ਜਾਪਦਾ ਹੈ ਕਿ ਉਸਦਾ ਕੋਈ ਮੈਡੀਕਲ ਇਵੈਂਟ ਹੋਇਆ ਸੀ।” ਪੁਲਿਸ ਨੇ ਕਿਹਾ ਕਿ ਇਸ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਬੁਲਾਰੇ ਨੇ ਕਿਹਾ, “ਮੌਤ ਦਾ ਹਵਾਲਾ ਕੋਰੋਨਰ ਨੂੰ ਦਿੱਤਾ ਜਾਵੇਗਾ।” ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।