ਦੱਖਣੀ ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਘਰ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ। ਕਾਰਜਕਾਰੀ ਜਾਸੂਸ ਇੰਸਪੈਕਟਰ ਸਾਈਮਨ ਹੈਰੀਸਨ ਨੇ ਕਿਹਾ ਕਿ ਇੱਕ ਨਿਵਾਸੀ ਵੀਰਵਾਰ ਦੁਪਹਿਰ ਨੂੰ ਬਾਰੀ ਲੇਨ, ਮਾਂਗੇਰੇ ਈਸਟ ਵਿੱਚ ਇੱਕ ਘਰ ਵਿੱਚ ਮ੍ਰਿਤਕ ਪਾਇਆ ਗਿਆ ਹੈ। ਪੁਲਿਸ ਅਫ਼ਸਰਾਂ ਨੇ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ। ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇਣ ਲਈ 105 ‘ਤੇ ਪੁਲਿਸ ਨੂੰ ਫ਼ੋਨ ਕਰਨ ਅਤੇ ਇਵੈਂਟ ਨੰਬਰ P059382398 ਦਾ ਹਵਾਲਾ ਦੇਣ ਲਈ ਕਿਹਾ ਗਿਆ ਹੈ।
