ਆਕਲੈਂਡ ਦੇ ਪੇਂਡੂ ਇਲਾਕੇ ਵਿੱਚ ਬੀਤੀ ਰਾਤ ਇੱਕ ਟਰੈਕਟਰ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌ./ਤ ਹੋ ਗਈ ਹੈ। ਪੁਲਿਸ ਨੂੰ ਕਰੀਬ 11.30 ਵਜੇ ਹੁਨੂਆ ਦੇ ਪਾਪਾਰਿਮੂ ਰੋਡ ‘ਤੇ ਜਾਇਦਾਦ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਵਿਅਕਤੀ ਦੇ ਘਰ ਵਾਪਿਸ ਨਾ ਆਉਣ ਮਗਰੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਇਸ ਮਗਰੋਂ ਪੁਲਿਸ ਈਗਲ ਹੈਲੀਕਾਪਟਰ ਰਾਹੀਂ ਅੱਧੀ ਰਾਤ ਨੂੰ ਵਿਅਕਤੀ ਨੂੰ ਲੱਭਿਆ ਗਿਆ ਸੀ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਪੁਸ਼ਟੀ ਕੀਤੀ ਕਿ ਵਿਅਕਤੀ ਦੀ ਮੌਤ ਹੋ ਗਈ ਹੈ /ਵਰਕਸੇਫ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਗੰਭੀਰ ਕਰੈਸ਼ ਯੂਨਿਟ ਜਾਂਚ ਕਰ ਰਹੀ ਸੀ। ਹਾਲਾਂਕਿ ਇਹ ਟ੍ਰੈਕਟਰ ਪਲਟਿਆ ਸੀ ਜਾ ਕੋਈ ਹੋਰ ਹਾਦਸਾ ਵਾਪਰਿਆ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
