ਗਿਸਬੋਰਨ ਦੀ ਤੁਰੰਗਨੁਈ ਨਦੀ ‘ਚ ਵੀਰਵਾਰ ਰਾਤ ਨੂੰ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 8.20 ਵਜੇ ਪਾਣੀ ਨਾਲ ਸਬੰਧਿਤ ਘਟਨਾ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੂੰ ਡਾਕਟਰੀ ਸਹਾਇਤਾ ਵੀ ਮਿਲ ਗਈ ਸੀ ਪਰ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀ ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।
