ਉੱਤਰੀ ਓਟੈਗੋ ‘ਚ ਸ਼ੁੱਕਰਵਾਰ ਨੂੰ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਿੰਗਲ-ਵਾਹਨ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਸਵੇਰੇ 9.30 ਵਜੇ ਦੇ ਆਸਪਾਸ ਸ਼ਾਈਨਸ ਰੋਡ, ਆਈਲੈਂਡ ਕਲਿਫ ‘ਤੇ ਮੌਕੇ ‘ਤੇ ਪਹੁੰਚੀਆਂ ਸੀ। ਇੱਕ ਬੁਲਾਰੇ ਨੇ ਦੱਸਿਆ ਕਿ, ”ਮੌਕੇ ‘ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਸੜਕ ਨੂੰ ਜਾਮ ਕਰ ਦਿੱਤਾ ਗਿਆ ਸੀ।” ਸੀਰੀਅਸ ਕਰੈਸ਼ ਯੂਨਿਟ ਦੇ ਨਾਲ ਪੁਲਿਸ ਦੁਆਰਾ ਦ੍ਰਿਸ਼ ਦੀ ਜਾਂਚ ਕੀਤੀ ਗਈ ਸੀ। ਫਿਲਹਾਲ ਕਰੈਸ਼ ਦੇ ਕਾਰਨਾਂ ਬਾਰੇ ਪੁੱਛਗਿੱਛ ਜਾਰੀ ਹੈ।
